ਪੰਜਾਬ ਨੂੰ ਦਹਿਲਾਉਣ ਦੀ ਪਾਕਿ ਦੀ ਸਾਜ਼ਿਸ਼ ਨਾਕਾਮ, BSF ਦੇ ਵੱਡੀ ਮਾਤਰਾ ’ਚ ਬਰਾਮਦ ਕੀਤਾ ਹਥਿਆਰਾਂ ਦਾ ਜ਼ਖ਼ੀਰਾ

Friday, Oct 28, 2022 - 09:04 AM (IST)

ਫਿਰੋਜ਼ਪੁਰ (ਕੁਮਾਰ) - ਪੰਜਾਬ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੀ.ਐੱਸ.ਐੱਫ. ਨੇ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ ’ਚੋਂ ਮੁੜ ਵਾਇਰਲ ਹੋਈ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ

PunjabKesari

ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਕੰਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਜਗਦੀਸ਼ ਤੇ ਇੱਕ ਹਥਿਆਰਾਂ ਦੇ ਜ਼ਖੀਰੇ ਨਾਲ ਭਰਿਆ ਹੋਇਆ ਬੈਗ ਬਰਾਮਦ ਕੀਤਾ ਹੈ। ਜਾਂਚ ਕਰਨ ’ਚ ਬੈਗ ’ਚੋਂ 6 ਖਾਲੀ ਮੈਗਜ਼ੀਨਾਂ ਸਣੇ 3 ਏਕੇ 47 ਰਾਈਫਲਾਂ, 6 ਹੋਰ ਖਾਲੀ ਮੈਗਜ਼ੀਨਾਂ ਦੇ ਨਾਲ 3 ਮਿਨੀ ਏਕੇ 47 ਰਾਈਫਲਾਂ, 6 ਖਾਲੀ ਮੈਗਜ਼ੀਨਾਂ ਦੇ ਨਾਲ ਤਿੰਨ ਪਿਸਤੌਲ ਅਤੇ 200 ਕਾਰਤੂਸ ( 100 ਪਿਸਤੌਲ ਦੇ ਅਤੇ 100 ਰਾਈਫ਼ਲ ਦੇ ਕਾਰਤੂਸ) ਬਰਾਮਦ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ’ਚੋਂ 2 ਦੀ ਮੌਤ, ਕਾਰ ਦੇ ਉੱਡੇ ਪਰਖੱਚੇ

PunjabKesari

ਬੀ.ਐੱਸ.ਐੱਫ. ਦੇ ਜਵਾਨਾਂ ਅਨੁਸਾਰ ਹਥਿਆਰਾਂ ਦਾ ਇਹ ਜ਼ਖ਼ੀਰਾ ਜੀਰੋ ਲਾਈਨ ਤੋਂ ਬਰਾਮਦ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ-ਪਾਕਿ ਬਾਰਡਰ ’ਤੇ ਬੀ.ਐੱਸ.ਐੱਫ. ਪੂਰੀ ਤਰ੍ਹਾਂ ਨਾਲ ਚੌਕਸ ਰਹਿੰਦੇ ਹੋਏ ਡਿਊਟੀ ਕਰ ਰਹੀ ਹੈ ਅਤੇ ਦੇਸ਼-ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਲਗਾਤਾਰ ਫ਼ੇਲ ਕਰ ਰਹੀ ਹੈ ।

ਪੜ੍ਹੋ ਇਹ ਵੀ ਖ਼ਬਰ : ਪਰਿਵਾਰ ਲਈ ਆਈ 'ਕਾਲੀ ਦੀਵਾਲੀ', ਧੀ ਨੇ ਸਹੁਰੇ ਘਰ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ


rajwinder kaur

Content Editor

Related News