ਪਕਿ ’ਚ ਭੜਕੀ ਹਿੰਸਾ, ਸਿੱਖ ਸ਼ਰਧਾਲੂਆਂ ਦਾ ਜੱਥਾ ਲਾਹੌਰ ’ਚ ਫਸਿਆ

Tuesday, Apr 13, 2021 - 10:18 PM (IST)

ਪਕਿ ’ਚ ਭੜਕੀ ਹਿੰਸਾ, ਸਿੱਖ ਸ਼ਰਧਾਲੂਆਂ ਦਾ ਜੱਥਾ ਲਾਹੌਰ ’ਚ ਫਸਿਆ

ਮੱਲਾਂਵਾਲਾ, (ਜਸਪਾਲ ਸਿੰਘ)- ਬੀਤੇ ਕੱਲ੍ਹ ਵਿਸਾਖੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਤੋਂ ਵਾਹਗਾ ਰਸਤੇ ਪਾਕਿਸਤਾਨ ਗਿਆ ਸੀ, ਜੱਥੇ ਨੂੰ ਅਜੇ ਤੱਕ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ’ਚ ਹੀ ਰੋਕਿਆ ਗਿਆ ਹੈ| ਮਿਲੀ ਜਾਣਕਾਰੀ ਅਨੁਸਾਰ ਟੀ.ਐਲ.ਪੀ. ਨੇਤਾ ਸਾਦ ਹੁਸੈਨ ਮੁਹੰਮਦ ਦੀ ਗ੍ਰਿਫਤਾਰੀ ਤੋਂ ਬਾਅਦ ਕੱਟੜਵਾਦੀ ਸੰਗਠਨਾਂ ਦੇ ਵਰਕਰਾਂ ਵੱਲੋਂ ਲਾਹੌਰ ’ਚ ਕਈ ਥਾਵਾਂ 'ਤੇ ਹਿੰਸਾ ਭੜਕ ਗਈ ਅਤੇ ਸਥਿਤੀ ਤਨਾਅ ਪੂਰਨ ਬਣ ਗਈ |

PunjabKesari

ਜਿਸ ਕਾਰਨ ਸੁਰੱਖਿਆ ਦੇ ਮੱਦੇ ਨਜ਼ਰ ਪਾਕਿਸਤਾਨ ਸਰਕਾਰ ਵੱਲੋਂ ਪਾਕਿ ਪਹੁੰਚੇ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਸਿੱਖ ਸ਼ਰਧਾਲੂਆਂ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੀ ਠਹਿਰਾਇਆ ਗਿਆ ਹੈ| ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ਨੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਦੀ ਕਾਮਨਾ ਕਰਦੇ ਹੋਏ ਪਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਸ਼ਰਧਾਲੂਆਂ ਦੀ ਹਰ ਤਰ੍ਹਾਂ ਸੁਰੱਖਿਆ ਕੀਤੀ ਜਾਵੇ|


author

Bharat Thapa

Content Editor

Related News