ਕੁਝ ਚਿਰ ਪਹਿਲਾਂ ਬਣੀ ਸੜਕ ਮੀਂਹ ਕਾਰਨ ਧਸੀ
Wednesday, Apr 11, 2018 - 10:46 PM (IST)

ਲਹਿਰਾਗਾਗਾ, (ਲੱਕੀ)- ਅੱਜ 'ਜਗ ਬਾਣੀ' ਦੀ ਟੀਮ ਵੱਲੋਂ ਵਾਟਰ ਵਰਕਸ ਏਰੀਏ ਦਾ ਦੌਰਾ ਕੀਤਾ ਗਿਆ, ਜਿਥੇ ਪਿਛਲੇ ਦਿਨੀਂ ਵਾਰਡ ਦੇ ਐੱਮ. ਸੀ. ਲਹਿਰਾ ਵੱਲੋਂ ਦੋਵਾਂ ਸਾਈਡਾਂ 'ਤੇ ਇੰਟਰਲਾਕਿੰਗ ਟਾਈਲਾਂ ਲਾਈਆਂ ਗਈਆਂ ਸਨ ਅਤੇ ਵਾਟਰ ਵਰਕਸ ਨੂੰ ਜਾਣ ਕਰਕੇ ਰਸਤੇ 'ਤੇ ਪਾਣੀ ਦੀ ਟੈਂਕੀ ਵਗੈਰਾ ਭਰਨ ਲਈ ਰੈਂਪ ਬਣਾਇਆ ਗਿਆ ਸੀ। ਦੌਰਾ ਕਰਨ 'ਤੇ ਪਤਾ ਲੱਗਾ ਕਿ ਪਹਿਲਾਂ ਤਾਂ ਠੇਕੇਦਾਰ ਵੱਲੋਂ ਦੋਵਾਂ ਸਾਈਡਾਂ 'ਤੇ ਇਕਸਾਰ ਟਾਈਲਾਂ ਨਾ ਲਾ ਕੇ ਉਪਰ ਨੀਚੇ ਸੜਕ ਤੋਂ ਕਰੀਬ 11/2 ਫੁੱਟ ਟਾਈਲਾਂ ਲਾ ਦਿੱਤੀਆਂ ਅਤੇ ਵਿਚਾਲੇ ਸੜਕ ਨੀਵੀਂ ਹੋਣ ਕਰਕੇ ਦਰਿਆ ਦਾ ਰੂਪ ਲੈ ਲਿਆ ਅਤੇ ਜੋ ਰੈਂਪ ਵਾਟਰ ਵਰਕਸ 'ਚ ਬਣਾਇਆ ਸੀ, ਉਹ ਮੀਂਹ 'ਚ ਰੁੜ੍ਹ ਕੇ ਕਰੀਬ 4 ਫੁੱਟ ਨੀਵਾਂ ਹੋ ਗਿਆ, ਜਿਸ ਨਾਲ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ। ਦੌਰਾ ਕਰਨ ਸਮੇਂ ਸਾਡੀ ਟੀਮ ਨੂੰ ਦੇਖ ਕੇ ਗੁਆਂਢੀਆਂ ਦਾ ਇਕੱਠ ਹੋ ਗਿਆ, ਜਿਨ੍ਹਾਂ 'ਚੋਂ ਇਕ ਗੁਆਂਢੀ ਸੀਨੀਅਰ ਵਕੀਲ ਅਨਿਲ ਗਰਗ ਨੇ ਦੱਸਿਆ ਕਿ ਐੱਮ. ਸੀ. ਦੇ ਠੇਕੇਦਾਰਾਂ ਵੱਲੋਂ ਕਾਇਦੇ ਕਾਨੂੰਨ ਤੋਂ ਬਾਹਰ ਜਾ ਕੇ ਚਾਰੇ ਪਾਸੇ ਪਹਿਲਾਂ ਤਾਂ ਟਾਈਲਾਂ ਬਹੁਤ ਜ਼ਿਆਦਾ ਗਲਤ ਲਾਈਆਂ ਗਈਆਂ ਹਨ, ਜਿਸ 'ਚ ਕੋਈ ਸੀਮੈਂਟ ਵਗੈਰਾ ਨਹੀਂ ਪਾਇਆ ਗਿਆ, ਜਿਸ ਨਾਲ ਸੜਕ ਕਰੀਬ 2-2 ਫੁੱਟ ਧਸ ਗਈ ਅਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਰਿਹਾ ਅਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਵਾਟਰ ਵਰਕਸ 'ਚ ਰੈਂਪ ਅਤੇ ਬਾਕੀ ਸਾਰੀਆਂ ਟਾਈਲਾਂ ਬੈਠ ਗਈਆਂ, ਜਿਸ ਕਾਰਨ ਦੋਸ਼ੀ ਠੇਕੇਦਾਰ ਵਿਅਕਤੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਸਿਰਫ ਟਾਈਲਾਂ ਠੀਕ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇਸ ਸੜਕ ਲਈ ਵੀ ਫੰਡ ਭੇਜਿਆ ਗਿਆ ਸੀ ਪਰ ਅੱਜ ਤੱਕ ਉਕਤ ਸੜਕ ਨਹੀਂ ਬਣੀ ਜੋ ਜਲਦੀ ਤੋਂ ਜਲਦੀ ਬਣਵਾਈ ਜਾਵੇ। ਜਦ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਨਾਲ ਗੱਲ ਕਰਨੀ ਚਾਹੀ ਤਾ ਉੇਨ੍ਹਾਂ ਕਿਹਾ ਕਿ ਮੇਰੀ ਜੇ. ਈ. ਨਾਲ ਗੱਲ ਹੋ ਚੁੱਕੀ ਹੈ ਇਹ ਸੜਕ ਕੰਨਟਰੈਕਟਰ ਨੇ ਬਣਾਈ ਸੀ, ਜਿਸ ਦੀ ਅਜੇ ਤੱਕ ਪੇਮੈਂਟ ਨਹੀਂ ਕੀਤੀ ਗਈ। ਸਾਰਾ ਕੰਮ ਠੀਕ ਕਰਾ ਕੇ ਹੀ ਉਸ ਦੀ ਪੇਮੈਂਟ ਕੀਤੀ ਜਾਵੇਗੀ ।