ਜਿਸ ਨੂੰ ਚੜਾਉਣਾ ਸੀ ਘੋੜੀ, ਨਹੀਂ ਪਤਾ ਸੀ ਇਕ ਦਿਨ ਪਹਿਲਾਂ ਉਸੇ ਦੀ ਅਰਥੀ ਨੂੰ ਦੇਣਾ ਪੈ ਜਾਵੇਗਾ ਮੋਢਾ

07/02/2017 10:43:08 AM

ਚੌਕ ਮਹਿਤਾ - ਜਦੋਂ ਕਿਸੇ ਘਰ 'ਚ ਕਿਸੇ ਵੇਲੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣ ਤੇ ਸ਼ਗਨਾਂ ਦੇ ਗੀਤ ਗਾਏ ਜਾ ਰਹੇ ਹੋਣ ਪਰ ਅਚਾਨਕ ਇਕਦਮ ਉਸ ਘਰ 'ਚ ਮਾਤਮ ਛਾ ਜਾਵੇ ਤੇ ਗਾਉਣ-ਵਜਾਉਣ ਵਾਲੀਆਂ ਆਵਾਜ਼ਾਂ ਰੋਣ-ਕੁਰਲਾਉਣ 'ਚ ਬਦਲ ਜਾਣ ਤਾਂ ਇਸ ਤੋਂ ਵੱਧ ਕੁਦਰਤੀ ਕ੍ਰੋਪੀ ਕੀ ਹੋ ਸਕਦੀ ਹੈ। ਅਜਿਹੀ ਦੀ ਦਿਲ ਕੰਬਾ ਦੇਣ ਵਾਲੀ ਘਟਨਾ ਪਿੰਡ ਉਦੋਨੰਗਲ ਵਿਖੇ ਵਾਪਰੀ ਜਦੋਂ ਘਰ 'ਚ 3 ਜੁਲਾਈ ਨੂੰ ਰੱਖੇ ਗਏ ਵਿਆਹ ਦੀਆਂ ਚੱਲ ਰਹੀਆਂ ਤਿਆਰੀਆਂ ਦੌਰਾਨ ਵਿਆਹ ਵਾਲੇ ਲੜਕੇ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਖੁਸ਼ੀਆਂ ਭਰੇ ਘਰ 'ਚ ਅਚਾਨਕ ਮਾਤਮ ਛਾ ਗਿਆ।

PunjabKesari
ਜਾਣਕਾਰੀ ਅਨੁਸਾਰ 22 ਸਾਲਾ ਨੌਜਵਾਨ ਅੰਤਰਪ੍ਰੀਤ ਸਿੰਘ ਪੁੱਤਰ ਹਰਦਿਆਲ ਸਿੰਘ ਪ੍ਰਜਾਪਤ ਦਾ 2 ਜੁਲਾਈ ਨੂੰ ਸ਼ਗਨ ਤੇ 3 ਜੁਲਾਈ ਨੂੰ ਵਿਆਹ ਸੀ, ਜਿਸ ਕਾਰਨ ਘਰ 'ਚ ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ 'ਤੇ ਸਨ ਤੇ ਸ਼ਗਨਾਂ ਦੀਆਂ ਵੱਖ-ਵੱਖ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ। ਇਨ੍ਹਾਂ ਰਸਮਾਂ ਕਾਰਨ ਜਿਸ ਦਿਨ ਅੰਤਰਪ੍ਰੀਤ ਨੂੰ ਮਾਈਆਂ ਲਾਉਣਾ ਸੀ ਤਾਂ ਉਸ ਨੂੰ ਕਿਸੇ ਕੰਮ ਲਈ ਜਲੰਧਰ ਜਾਣਾ ਪੈ ਗਿਆ ਪਰ ਵਾਪਸੀ ਮੌਕੇ ਬਿਆਸ ਪੁਲ ਦੇ ਕੋਲ ਉਸ ਦੀ ਆਈ-20 ਕਾਰ ਡਿਵਾਈਡਰ ਨਾਲ ਵੱਜ ਕੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਲਟੀ ਸਾਈਡ ਜਾ ਕੇ ਸਾਹਮਣਿਓਂ ਆਉਂਦੇ ਟਰੱਕ ਨਾਲ ਟਕਰਾ ਗਈ। ਗੰਭੀਰ ਹਾਲਤ 'ਚ ਉਸ ਨੂੰ ਤੁਰੰਤ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ ਪਰ ਸਿਰ 'ਚ ਲੱਗੀਆਂ ਡੂੰਘੀਆਂ ਸੱਟਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਅੰਤਰਪ੍ਰੀਤ ਦੀ ਮੌਤ ਹੋ ਗਈ।


Related News