ਚਾਲੂ ਭੱਠੀ, 40 ਲੀਟਰ ਲਾਹਨ ਅਤੇ ਸਵਾਂ 5 ਬੋਤਲਾਂ ਨਾਜ਼ਾਇਜ ਸ਼ਰਾਬ ਸਮੇਤ ਇਕ ਕਾਬੂ

Saturday, Aug 12, 2017 - 03:19 PM (IST)

ਚਾਲੂ ਭੱਠੀ, 40 ਲੀਟਰ ਲਾਹਨ ਅਤੇ ਸਵਾਂ 5 ਬੋਤਲਾਂ ਨਾਜ਼ਾਇਜ ਸ਼ਰਾਬ ਸਮੇਤ ਇਕ ਕਾਬੂ


ਜਲਾਲਾਬਾਦ(ਬਜਾਜ, ਮਿੱਕੀ) - ਥਾਨਾ ਸਦਰ ਪੁਲਸ ਵਲੋਂ ਪਿੰਡ ਚੱਕ ਖੀਵਾ ਵਿਖੇ ਛਾਪੇਮਾਰੀ ਕਰਦੇ ਹੋਏ ਚਾਲੂ ਭੱਠੀ, 40 ਲੀਟਰ ਲਾਹਨ ਅਤੇ ਸਵਾ 5 ਬੋਤਲਾਂ ਨਾਜ਼ਾਇਜ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਬੰਗੀਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਤੇ ਦਿਨ ਦੇਰ ਸ਼ਾਮ ਨੂੰ ਪਿੰਡ ਚੱਕ ਖੀਵਾ ਦੇ ਨੇੜੇ ਛਾਪੇਮਾਰੀ ਦੌਰਾਨ ਚਾਲੂ ਭੱਠੀ, 40 ਲੀਟਰ ਲਾਹਨ ਅਤੇ ਸਵਾਂ 5 ਬੋਤਲਾਂ ਨਾਜ਼ਾਇਜ ਸ਼ਰਾਬ ਸਮੇਤ ਮਹਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਜੱਲਾ ਲੱਖੇਕੇ ਹਿਠਾੜ ਉਰਫ ਧੁਨਕੀਆ ਨੂੰ ਗ੍ਰਿਫਤਾਰ ਕੀਤਾ। ਥਾਨਾ ਸਦਰ ਵਿੱਚ ਮਿਤੀ 11 ਅਗਸਤ ਮੁਕੱਦਮਾ ਨੰਬਰ 154 ਵਿੱਚ 61-1-14 ਐਕਸਾਈਜ ਐਕਟ ਤਹਿਤ ਮਹਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News