ਸਰਕਾਰ ਦਾ ਸ਼ਲਾਘਾਯੋਗ ਫੈਸਲਾ : ਜਨਤਾ ਨੂੰ ਮਿਲੀ 500 ਰੁਪਏ ਤੱਕ ਆਨਲਾਈਨ ਈ-ਸਟੈਂਪਿੰਗ ਦੀ ਸਹੂਲਤ

04/27/2023 4:01:23 PM

ਲੁਧਿਆਣਾ (ਜ.ਬ.) : ਪੰਜਾਬ ਸਰਕਾਰ ਵਲੋਂ ਸੂਬੇ ’ਚ ਸ਼ੁਰੂ ਕੀਤੀ ਗਈ ਆਨਲਾਈਨ ਈ-ਸਟੈਂਪਿੰਗ ਪ੍ਰਕਿਰਿਆ ਨੂੰ ਆਮ ਜਨਤਾ ਲਈ ਹੋਰ ਵੀ ਸੌਖਾ ਕਰਨ ਦਾ ਫੈਸਲਾ ਲਿਆ ਹੈ, ਜਿਸ ਦੇ ਅਧੀਨ ਹੁਣ ਲੋਕ ਖੁਦ ਹੀ 500 ਸੌ ਰੁਪਏ ਤੱਕ ਦਾ ਅਸ਼ਟਾਮ ਆਨਲਾਈਨ ਕੱਢ ਸਕਣਗੇ। ਪੰਜਾਬ ਸਰਕਰ ਦੇ ਰੈਵੇਨਿਊ ਵਿਭਾਗ ਵਲੋਂ ਸੂਬੇ ’ਚ ਈ-ਸਟੈਂਪਿੰਗ ਪ੍ਰਕਿਰਿਆ ਨੂੰ ਚਲਾਉਣ ਵਾਲੀ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਨੂੰ ਇਕ ਪੱਤਰ ਭੇਜ ਕੇ ਹੁਕਮ ਦਿੱਤਾ ਹੈ ਕਿ ਭਵਿੱਖ ’ਚ ਜਨਤਾ ਖੁਦ ਸਿੱਧਾ ਆਨਲਾਈਨ ਪ੍ਰਕਿਰਿਆ ਤਹਿਤ 500 ਰੁਪਏ ਤੱਕ ਦਾ ਈ-ਸਟੈਂਪਿੰਗ ਜਾਰੀ ਕਰ ਸਕੇ। ਇਸ ਦੇ ਲਈ ਜ਼ਰੂਰੀ ਫਾਰਮੈਲਟੀਆਂ ਮੁਕੰਮਲ ਕਰ ਦਿੱਤੀਆਂ ਜਾਣ। ਦੱਸ ਦੇਈਏ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਪੇਪਰ ਸਟੈਂਪ ਖਤਮ ਕਰਨ ਦਾ ਫੈਸਲਾ ਲੈਂਦੇ ਹੋਏ ਸੂਬੇ ਵਿਚ ਈ-ਸਟੈਂਪਿੰਗ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸ ਪ੍ਰਕਿਰਿਆ ਤੋਂ ਬਾਅਦ ਲੋਕਾਂ ਨੂੰ ਮੌਕੇ ’ਤੇ ਸਟੈਂਪ ਪੇਪਰ ਰਿਲੀਜ਼ ਕਰਵਾਉਣ ’ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਸਟੈਂਪ ਪੇਪਰ ਵੇਚਣ ਵਾਲੇ ਵੈਂਡਰਾਂ ਦੇ ਕੋਲ ਭੀੜ ਲੱਗੀ ਰਹਿਣਾ ਅਤੇ ਆਨਲਾਈਨ ਪ੍ਰਕਿਰਿਆ ਕਾਰਨ ਲੱਗਣ ਵਾਲਾ ਸਮਾਂ ਸੀ। ਲਗਾਤਾਰ ਜਨਤਾ ਅਤੇ ਵੈਂਡਰ ਸਰਕਾਰ ਦੇ ਨਾਲ ਸੰਪਰਕ ਸਾਧ ਕੇ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਮੰਗ ਕਰ ਰਹੇ ਸਨ, ਜਿਸ ਤੋਂ ਬਾਅਦ ਸਰਕਾਰ ਨੇ ਹੁਣ ਇਹ ਫੈਸਲਾ ਲਿਆ ਹੈ, ਜਿਸ ਨਾਲ ਆਮ ਜਨਤਾ ਨੂੰ ਕਾਫੀ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਪਰਿਵਾਰਿਕ ਸਾਂਝ : ਬੇਟੀ ਦੇ ਵਿਆਹ ਸਮੇਂ ਬਾਦਲ ਜੇਲ ’ਚ ਸਨ, ਚੌਧਰੀ ਦੇਵੀ ਲਾਲ ਨੇ ਕੀਤਾ ਸੀ ਕੰਨਿਆਦਾਨ

ਆਨਲਾਈਨ ਅਸਟਾਮ ਕੱਢਣ ਲਈ ਖਪਤਕਾਰ ਨੂੰ ਆਪਣੇ ਮੋਬਾਇਲ ਐਪ ਦੀ ਮਦਦ ਨਾਲ www.shcilestamp.com ’ਤੇ ਜਾ ਕੇ ਆਪਣੇ ਨਾਂ ਦੀ ਡਿਟੇਲ ਭਰਨੀ ਹੋਵੇਗੀ, ਜਿਸ ਤੋਂ ਬਾਅਦ ਸਟੈਂਪ ਦੀ ਕੀਮਤ ਈ-ਬੈਂਕਿੰਗ, ਡੈਬਿਟ ਕਾਰਡ ਜਾਂ ਯੂ. ਪੀ. ਆਈ. ਜ਼ਰੀਏ ਚੁਕਾਈ ਜਾ ਸਕੇਗੀ। ਇਸ ਤੋਂ ਬਾਅਦ ਯੂਨੀਕ ਈ-ਸਟੈਂਪ ਸਰਟੀਫਿਕੇਟ ਨੰਬਰ ਵਿਦ ਬਾਰ ਕੋਡ ਏ ਸਾਈਜ਼ ਪੇਪਰ ’ਤੇ ਕੱਢਿਆ ਜਾ ਸਕੇਗਾ। ਪਿਛਲੇ ਕਈ ਮਹੀਨੇ ਤੋਂ ਜਨਤਾ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਦਾ ਸਰਕਾਰ ਵਲੋਂ ਕੀਤੇ ਹੱਲ ਦੀ ਪ੍ਰਸ਼ੰਸਾ ਕਰਦਿਆਂ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ ਅਤੇ ਕੁਲਵੰਤ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਸੂਬੇ ਦੀ ਜਨਤਾ ਲਈ ਸਾਰੀਆਂ ਸਰਕਾਰੀ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਨੂੰ ਦਫਤਰਾਂ ’ਚ ਧੱਕੇ ਨਹੀਂ ਖਾਣੇ ਪੈਣਗੇ ਅਤੇ ਘਰ ਬੈਠ ਹੀ ਉਹ ਈ-ਸਟੈਂਪਿੰਗ ਸਹੂਲਤ ਦਾ ਆਨੰਦ ਲੈ ਸਕਣਗੇ।

ਇਹ ਵੀ ਪੜ੍ਹੋ : ਪਾਸਟਰ ਅੰਕੁਰ ਨਰੂਲਾ ਦੇ ਚਰਚ ਤੇ ਘਰ ’ਤੇ ਇਨਕਮ ਟੈਕਸ ਵਿਭਾਗ ਦੀ ਸਰਚ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Anuradha

Content Editor

Related News