ਵਿਜੀਲੈਂਸ ਵੱਲੋਂ ਵੱਡੀ ਕਾਰਵਾਈ: 3 ਮਾਲ ਪਟਵਾਰੀਆਂ ਤੇ 9 ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Wednesday, Oct 19, 2022 - 08:58 PM (IST)

ਚੰਡੀਗੜ੍ਹ : ਪੰਜਾਬ ਰਾਜ 'ਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲ ਵਿਭਾਗ ਦੇ ਤਿੰਨ ਪਟਵਾਰੀਆਂ ਅਤੇ 9 ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪਿੰਡ ਦਰਿਆ ਮਨਸੂਰ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਦੇ ਨਿਕਾਸੀ ਤੇ ਮੁੜ ਵਸੇਬਾ ਵਿਭਾਗ ਦੀ ਮਾਲਕੀ ਵਾਲੀ ਜ਼ਮੀਨ ਕੁੱਝ ਪ੍ਰਾਈਵੇਟ ਵਿਅਕਤੀਆਂ ਦੇ ਕਬਜ਼ੇ ਹੇਠ ਹੋਣ ਬਾਰੇ ਫਰਜੀ ਕੇਸਾਂ ਦਾ ਹਵਾਲਾ ਦੇ ਕੇ ਉਸ ਜ਼ਮੀਨ ਦੀਆਂ ਗਿਰਦਾਵਰੀਆਂ ਬਦਲਣ ਦੇ ਦੋਸ਼ਾਂ ਤਹਿਤ ਕੁੱਲ 12 ਮੁਲਜ਼ਮਾਂ, ਜਿੰਨਾਂ 'ਚ ਮਾਲ ਵਿਭਾਗ ਦੇ ਤਿੰਨ ਪਟਵਾਰੀ ਅਤੇ 9 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਦੁਖਦਾਈ ਖ਼ਬਰ : ਪਿੰਡ ਰਾਮੂਵਾਲ ਦੇ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ

ਇਨਾਂ ਮੁਲਜ਼ਮਾਂ 'ਚੋਂ ਵਿਜੀਲੈਂਸ ਨੇ ਤਿੰਨ ਪ੍ਰਾਈਵੇਟ ਵਿਅਕਤੀਆਂ ਬਰਿਜਨੇਵ ਸਿੰਘ, ਸੁਖਜੀਤ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਮਾਲ ਮਹਿਕਮੇ ਦੇ ਸੇਵਾ ਮੁਕਤ ਪਟਵਾਰੀ ਦਲਬੀਰ ਸਿੰਘ ਅਤੇ ਲਖਬੀਰ ਸਿੰਘ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤਕਰਤਾ ਸੁੱਖਾ ਸਿੰਘ ਵਾਸੀ ਕਮੀਰਪੁਰਾ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ : ਖੇਡਾਂ ਵਤਨ ਪੰਜਾਬ ਦੀਆਂ ਦੇ ਰੂਪ 'ਚ ਸੂਬਾ ਸਰਕਾਰ ਨੇ ਸਿਰਜਿਆ ਇਤਿਹਾਸ : ਕੈਬਨਿਟ ਮੰਤਰੀ ਮੀਤ ਹੇਅਰ

ਪੜਤਾਲ ਉਪਰੰਤ ਦੋਸ਼ੀਆਨ ਬ੍ਰਿਜਨੇਵ ਸਿੰਘ, ਹਰਸ਼ੇਰ ਸਿੰਘ, ਰਮਨਦੀਪ ਕੌਰ ਪਤਨੀ ਹਰਸ਼ੇਰ ਸਿੰਘ, ਰਿੰਪਲਜੀਤ ਕੌਰ ਪਤਨੀ ਬ੍ਰਿਜਨੇਵ ਸਿੰਘ ਵਾਸੀਆਨ ਪਿੰਡ ਕੋਟਲੀ ਕੋਰੋਟਾਨਾ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਹੋਲੀ ਅਸਟੇਟ, ਅੰਮ੍ਰਿਤਸਰ, ਸੁਖਜੀਤ ਸਿੰਘ, ਉਸਦੇ ਪੁੱਤਰ ਪ੍ਰਭਦੀਪ ਸਿੰਘ ਤੇ ਰਵਦੀਪ ਸਿੰਘ ਵਾਸੀ ਪਿੰਡ ਜਗਦੇਵ ਖੁਰਦ ਜ਼ਿਲ੍ਹਾ ਅੰਮ੍ਰਿਤਸਰ, ਬਲਜੀਤ ਕੌਰ ਵਾਸੀ ਪਿੰਡ ਕੱਲੋਮਾਹਲ ਜ਼ਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਵਾਸੀ ਪਿੰਡ ਕੱਲੋਮਾਹਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਇਹਨਾਂ ਨਾਲ ਸਾਜ-ਬਾਜ ਹੋ ਕੇ ਉਕਤ ਗਲਤ ਰਿਪੋਰਟਾਂ ਦਰਜ ਕਰਨ ਵਾਲੇ ਮਾਲ ਮਹਿਕਮੇ ਦੇ ਸੇਵਾਮੁਕਤ ਪਟਵਾਰੀ ਦਲਬੀਰ ਸਿੰਘ ਵਾਸੀ ਕਰਤਾਰ ਨਗਰ, ਛੇਹਰਟਾ, ਅੰਮ੍ਰਿਤਸਰ, ਰਣਜੀਤ ਸਿੰਘ ਪਟਵਾਰੀ ਵਾਸੀ ਮੁਹੱਲਾ ਗੋਪਾਲ ਨਗਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਲਖਬੀਰ ਸਿੰਘ ਪਟਵਾਰੀ ਵਾਸੀ ਪਿੰਡ ਬੱਲ ਲਬੇ ਦਰਿਆ ਜ਼ਿਲ੍ਹਾ ਅੰਮ੍ਰਿਤਸਰ ਦੇ ਖ਼ਿਲਾਫ਼ ਮੁੱਕਦਮਾ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Mandeep Singh

Content Editor

Related News