ਦਾਜ ਦੀ ਮੰਗ ਨੂੰ ਲੈ ਕੇ ਨੂੰਹ ਦੀ ਕੀਤੀ ਕੁੱਟਮਾਰ, ਸਹੁਰੇ ਪਰਿਵਾਰ ''ਤੇ ਮਾਮਲਾ ਦਰਜ
Sunday, Jul 16, 2017 - 05:38 PM (IST)

ਗੁਰਦਾਸਪੁਰ/ਸ੍ਰੀਹਰਗੋਬਿੰਦਪੁਰ(ਵਿਨੋਦ/ਰਮੇਸ਼)-ਪੁਲਸ ਨੇ ਇਕ ਵਿਆਹੁਤਾ ਵਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਦੇ ਬਾਅਦ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਮਾਰਕੁੱਟ ਕਰਨ, ਤੰਗ ਪ੍ਰੇਸ਼ਾਨ ਕਰਨ ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਤਹਿਤ ਪੁਲਸ ਵੱਲੋਂ ਉਸ ਦੇ ਪਤੀ, ਸੱਸ-ਸਹੁਰਾ ਤੇ ਦਿਉਰ 'ਤੇ ਮਾਮਲਾ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਹਾਇਕ ਪੁਲਸ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸੀਮਾ ਪੁੱਤਰੀ ਮੰਗਾ ਨਿਵਾਸੀ ਸਕਾਲਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਵਿਆਹ ਕਰਨ ਪੁੱਤਰ ਰਫੀਕ ਨਿਵਾਸੀ ਗਲੀ ਨੰਬਰ 4 ਗੁਰੂ ਨਾਨਕ ਪੁਰਾ ਅੰਮ੍ਰਿਤਸਰ ਦੇ ਨਾਲ 2008 ਵਿਚ ਹੋਇਆ ਸੀ। ਵਿਆਹ ਦੇ ਸਮੇਂ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਦੇ ਅਨੁਸਾਰ ਦਾਜ ਦਿੱਤਾ ਪਰ ਲਾਲਚੀ ਸਹੁਰਾ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ, ਉਸ ਦੇ ਨਾਲ ਮਾਰਕੁੱਟ ਕਰਨੀ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਵਲੋਂ ਸੀਮਾ ਦੇ ਬਿਆਨਾਂ 'ਤੇ ਉਸ ਦੇ ਪਤੀ ਕਰਨ, ਸੱਸ ਸੀਲਾ, ਸਹੁਰਾ ਰਫੀਕ ਮਸੀਹ, ਦਿਉਰ ਸੰਦੀਪ ਮਸੀਹ 'ਤੇ ਕੇਸ ਦਰਜ ਕੀਤਾ ਹੈ।