ਰੱਖੜੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਰੋਜ਼ੀ-ਰੋਟੀ ਦੀ ਭਾਲ ਲਈ ਦੁਬਈ ਗਏ ਨੌਜਵਾਨ ਦੀ ਮੌਤ

Saturday, Aug 17, 2024 - 06:55 PM (IST)

ਰੱਖੜੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਰੋਜ਼ੀ-ਰੋਟੀ ਦੀ ਭਾਲ ਲਈ ਦੁਬਈ ਗਏ ਨੌਜਵਾਨ ਦੀ ਮੌਤ

ਫੱਤੂਢੀਂਗਾ (ਘੁੰਮਣ)-ਵਿਦੇਸ਼ਾਂ ’ਚੋਂ ਆਏ ਦਿਨ ਕੋਈ ਨਾ ਕੋਈ ਮਨਹੂਸ ਖਬਰ ਮਿਲ ਹੀ ਜਾਂਦੀ ਹੈ। ਅਜਿਹਾ ਹੀ ਹੋਇਆ ਪਿੰਡ ਮਸੀਤਾ ਦੇ ਵਸਨੀਕ ਨੌਜਵਾਨ ਸ਼ੇਰੇ ਦੇ ਪਰਿਵਾਰ ਨਾਲ। ਪਰਿਵਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਨੌਜਵਾਨ ਸ਼ੇਰੇ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦੀ ਖ਼ਬਰ ਮਿਲੀ।

ਸ਼ੇਰਾ ਪੁੱਤਰ ਕੇਵਲ ਪਿੰਡ ਮਸੀਤਾ ਦੀ ਮੌਤ 10 ਅਗਸਤ ਨੂੰ ਦੁਬਈ ’ਚ ਦਿਲ ਦਾ ਦੌਰਾ ਪੈਣ ਨਾਲ ਹੋਈ। ਸ਼ੇਰੇ ਦੇ ਵੱਡੇ ਭਰਾ ਜਸਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉਸ ਦਾ ਛੋਟਾ ਭਰਾ ਸੀ, ਜੋ 9 ਮਾਰਚ 2021 ’ਚ ਆਪਣੇ ਉਜਵਲ ਭਵਿੱਖ ਦੀ ਆਸ ’ਚ ਦੁਬਈ ਵਿਖੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। 15 ਅਗਸਤ 2024 ਨੂੰ ਮ੍ਰਿਤਕ ਦੇਹ ਭਾਰਤ ਪਹੁੰਚਣ ’ਤੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦਾ ਨਵੰਬਰ ਮਹੀਨੇ ਵਿਆਹ ਨਿਯਤ ਕੀਤਾ ਹੋਇਆ ਸੀ ਪਰ ਰੱਬ ਨੂੰ ਕੋਈ ਹੋਰ ਹੀ ਭਾਣਾ ਮਨਜ਼ੂਰ ਸੀ।

ਇਹ ਵੀ ਪੜ੍ਹੋ-  ਨਸ਼ੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰੱਖੜੀ ਦੇ ਤਿਉਹਾਰ ਮੌਕੇ ਦੋ ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News