ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਖੁਲਾਸਾ, ਵਿਦਿਆਰਥੀਆਂ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ

Sunday, Dec 03, 2023 - 06:19 PM (IST)

ਚੰਡੀਗੜ੍ਹ (ਅਰਚਨਾ) : ਪੰਜਾਬ ਦੇ ਸਕੂਲਾਂ ’ਚ ਪੜ੍ਹਨ ਵਾਲੇ 20,933 ਬੱਚਿਆਂ ਦੀ ਨਜ਼ਰ ਕਮਜ਼ੋਰ ਹੈ। ਨੇਤਰਹੀਣਤਾ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵਲੋਂ ਪਿਛਲੇ 3 ਸਾਲਾਂ ਦੌਰਾਨ 54,718 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਸਕ੍ਰੀਨਿੰਗ ਦੌਰਾਨ ਕਮਜ਼ੋਰ ਅੱਖਾਂ ਵਾਲੇ ਬੱਚਿਆਂ ਨੂੰ ਪੰਜਾਬ ਸਰਕਾਰ ਵਲੋਂ ਨੈਸ਼ਨਲ ਪ੍ਰੋਗਰਾਮ ਫਾਰ ਕੰਟ੍ਰੋਲ ਆਫ਼ ਬਲਾਇੰਡਸ ਦੇ ਤਹਿਤ ਪਿਛਲੇ 6 ਮਹੀਨਿਆਂ ਦੌਰਾਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ 6,688 ਬੱਚਿਆਂ ਨੂੰ ਐਨਕਾਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਿਆ

ਤਿੰਨ ਸਾਲਾਂ ’ਚ ਅੰਮ੍ਰਿਤਸਰ ਦੇ 2862 ਬੱਚੇ, ਬਰਨਾਲਾ ਦੇ 2380 ਬੱਚੇ, ਬਠਿੰਡਾ ਦੇ 2741 ਬੱਚੇ, ਫਰੀਦਕੋਟ ਦੇ 2213 ਬੱਚੇ, ਫਾਜ਼ਿਲਕਾ ਦੇ 2777, ਫ਼ਤਹਿਗੜ੍ਹ ਸਾਹਿਬ ਦੇ 1521, ਫਿਰੋਜ਼ਪੁਰ ਦੇ 2919, ਗੁਰਦਾਸਪੁਰ ਦੇ 2901, ਹੁਸ਼ਿਆਰਪੁਰ ਦੇ 3839, ਜਲੰਧਰ ਦੇ 2004, ਕਪੂਰਥਲਾ ਦੇ 2528, ਲੁਧਿਆਣਾ ਦੇ 3343, ਮਾਨਸਾ ਦੇ 2517, ਮੋਗਾ ਦੇ 2291, ਸ੍ਰੀ ਮੁਕਤਸਰ ਸਾਹਿਬ ਦੇ 1831, ਮਲੇਰਕੋਟਲਾ ਦੇ 659, ਐੱਸ.ਬੀ.ਐੱਸ. ਨਗਰ ਦੇ 1750, ਪਠਾਨਕੋਟ ਦੇ 2153, ਪਟਿਆਲਾ ਦੇ 2170, ਰੂਪਨਗਰ ਤੋਂ 2176, ਸੰਗਰੂਰ ਤੋਂ 1285 ਬੱਚਿਆਂ, ਮੋਹਾਲੀ ਤੋਂ 1739 ਬੱਚੇ, ਤਰਨਤਾਰਨ ਤੋਂ 3139 ਬੱਚਿਆਂ ਅਤੇ ਪੂਰੇ ਪੰਜਾਬ ਵਿਚੋਂ 3 ਸਾਲਾਂ ਵਿਚ 54718 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਕਦਮ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ

ਪੀ.ਜੀ.ਆਈ. ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਅਤੇ ਅੱਖਾਂ ਦੇ ਮਾਹਿਰ ਡਾ. ਜਗਤ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਬਹੁਤ ਜ਼ਰੂਰੀ ਹੈ ਜਿਨ੍ਹਾਂ ਦਾ ਜਨਮ ਸਮੇਂ ਤੋਂ ਪਹਿਲਾਂ ਹੁੰਦਾ ਹੈ। ਉਨ੍ਹਾਂ ਨੂੰ ਰੈਟੀਨਾ ਨਾਲ ਸਬੰਧਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਤੋਂ ਬਾਅਦ ਬੱਚਿਆਂ ਨੂੰ 3 ਸਾਲ ਦੀ ਉਮਰ ਵਿਚ ਸਕੂਲ ਭੇਜਣ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ-ਕੱਲ੍ਹ ਬੱਚੇ ਕਈ-ਕਈ ਘੰਟੇ ਲਗਾਤਾਰ ਮੋਬਾਈਲ ਫ਼ੋਨ ਨਾਲ ਖੇਡਦੇ ਰਹਿੰਦੇ ਹਨ, ਅਜਿਹੀ ਸਥਿਤੀ ਵਿਚ ਉਨ੍ਹਾਂ ਦੀ ਦੂਰ ਦੀ ਨਜ਼ਰ ਕਮਜ਼ੋਰ ਹੋਣ ਦਾ ਖਤਰਾ ਹੁੰਦਾ ਹੈ।

ਇਹ ਵੀ ਪੜ੍ਹੋ : ਵੱਡੇ ਵਿਵਾਦ ਤੋਂ ਬਾਅਦ ਪੰਜ ਦਿਨਾਂ ਲਈ ਬੰਦ ਕੀਤਾ ਗਿਆ ਇਹ ਸਕੂਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News