ਚੰਡੀਗੜ੍ਹ 'ਚ ਬਣੇਗਾ ED ਦਾ ਵੱਡਾ ਦਫ਼ਤਰ, ਮੁਲਾਜ਼ਮਾਂ ਦੇ ਰਹਿਣ ਲਈ ਬਣਾਏ ਜਾਣਗੇ ਫਲੈਟ

Tuesday, Dec 05, 2023 - 12:26 PM (IST)

ਚੰਡੀਗੜ੍ਹ 'ਚ ਬਣੇਗਾ ED ਦਾ ਵੱਡਾ ਦਫ਼ਤਰ, ਮੁਲਾਜ਼ਮਾਂ ਦੇ ਰਹਿਣ ਲਈ ਬਣਾਏ ਜਾਣਗੇ ਫਲੈਟ

ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ) : ਚੰਡੀਗੜ੍ਹ 'ਚ ਇਨਫੋਰਸਮੈਂਟ ਡਾਇਰਰੈਕਟੋਰੇਟ (ਈ. ਡੀ.) ਨਵਾਂ ਦਫ਼ਤਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਲਈ ਜ਼ਮੀਨ ਵੀ ਅਲਾਟ ਕਰ ਦਿੱਤੀ ਗਈ ਹੈ। ਮੌਜੂਦਾ ਸਮੇਂ ਉੱਤਰ ਭਾਰਤ 'ਚ ਈ. ਡੀ. ਦਾ ਦਫ਼ਤਰ ਜਲੰਧਰ 'ਚ ਹੈ। ਜਲੰਧਰ ਰੇਂਜ 'ਚ ਪੰਜਾਬ ਦੇ ਨਾਲ-ਨਾਲ ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ ਸੂਬੇ ਕਵਰ ਕੀਤੇ ਜਾਂਦੇ ਹਨ। ਹੁਣ ਉੱਤਰ ਭਾਰਤ ਦੇ ਕੇਂਦਰ 'ਚ ਚੰਡੀਗੜ੍ਹ 'ਚ ਈ. ਡੀ. ਦਫ਼ਤਰ ਬਣਾਉਣ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਲਈ ਸੈਕਟਰ 38 ਵੈਸਟ 'ਚ 1.72 ਏਕੜ ਜ਼ਮੀਨ ਅਲਾਟ ਕੀਤੀ ਹੈ।

ਇਹ ਵੀ ਪੜ੍ਹੋ : 10 ਦਿਨ ਪਹਿਲਾਂ ਹੋਇਆ ਸੀ ਵਿਆਹ, ਸੱਜਰੀ ਵਿਆਹੀ ਲਾੜੀ ਨੂੰ ਲੈਣ ਸਹੁਰੇ ਜਾ ਰਹੇ ਨੌਜਵਾਨ ਦੀ ਮੌਤ

ਇਹ ਜ਼ਮੀਨ ਲੇਬਰ ਬਿਊਰੋ ਦਫ਼ਤਰ ਅਤੇ ਗੁਰਦੁਆਰਾ ਸੰਤਸਰ ਸਾਹਿਬ ਵਿਚਕਾਰ ਅਲਾਟ ਕੀਤੀ ਗਈ ਹੈ। ਈ. ਡੀ. ਇੱਥੇ ਆਪਣਾ ਦਫ਼ਤਰ ਬਣਾਉਣ 'ਤੇ 59.13 ਕਰੋੜ ਰੁਪਏ ਖ਼ਰਚ ਕਰੇਗੀ। ਇਸ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਈ. ਡੀ. ਦੀ ਮੰਗ 'ਤੇ ਇਹ ਜਗ੍ਹਾ ਅਲਾਟ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ 'ਚ 220 ਮੁਲਾਜ਼ਮ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਸ Report 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ

ਜਿਸ ਲਈ ਇੱਥੇ ਰਿਹਾਇਸ਼ੀ ਕਾਲੋਨੀ ਬਣਾਉਣ ਦੀ ਵੀ ਯੋਜਨਾ ਹੈ। ਈ. ਡੀ. ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਸੀ, ਜਿਸ 'ਚ ਕਿਹਾ ਗਿਆ ਸੀ ਕਿ ਫਿਲਹਾਲ ਉਨ੍ਹਾਂ ਦਾ ਦਫ਼ਤਰ ਜਲੰਧਰ 'ਚ ਮੌਜੂਦ ਹੈ, ਪਰ ਚੰਡੀਗੜ੍ਹ 'ਚ ਬਣਨ ਵਾਲਾ ਦਫ਼ਤਰ ਉੱਤਰੀ ਜ਼ੋਨ ਦਾ ਸਭ ਤੋਂ ਵੱਡਾ ਦਫ਼ਤਰ ਹੋਵੇਗਾ। ਇੱਥੇ ਕੰਮ ਕਰਦੇ ਮੁਲਾਜ਼ਮਾਂ ਲਈ ਰਹਿਣ ਲਈ ਮਕਾਨਾਂ ਦੀ ਮੰਗ ਕੀਤੀ ਗਈ। ਹੁਣ ਇਨ੍ਹਾਂ ਮੁਲਾਜ਼ਮਾਂ ਲਈ ਫਲੈਟਾਂ ਨਾਲ ਕਰੀਬ 14890 ਵਰਗ ਮੀਟਰ ਜ਼ਮੀਨ ਤਿਆਰ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

  
 


author

Babita

Content Editor

Related News