ਮੁੱਲਾਂਪੁਰ ਦਾਖਾ ’ਚ ਵਾਪਰਿਆ ਵੱਡਾ ਹਾਦਸਾ, 15ਵੀਂ ਮੰਜ਼ਿਲ ਤੋਂ ਡਿੱਗ ਕੇ ਨੌਜਵਾਨ ਦੀ ਮੌਤ

Saturday, Aug 26, 2023 - 06:27 PM (IST)

ਮੁੱਲਾਂਪੁਰ ਦਾਖਾ ’ਚ ਵਾਪਰਿਆ ਵੱਡਾ ਹਾਦਸਾ, 15ਵੀਂ ਮੰਜ਼ਿਲ ਤੋਂ ਡਿੱਗ ਕੇ ਨੌਜਵਾਨ ਦੀ ਮੌਤ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਗਹੌਰ ਨੇੜੇ ਜੀ.ਟੀ. ਰੋਡ ’ਤੇ ਬਣ ਰਹੀ ਇਕ ਬਿਲਡਿੰਗ ਦੀ 15ਵੀਂ ਮੰਜ਼ਿਲ ਤੋਂ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਉਸ ਸਮੇਂ ਡਿੱਗ ਗਿਆ ਜਦੋਂ ਉਹ ਬਿਨਾਂ ਸੇਫਟੀ ਤੋਂ ਰੇਲਿੰਗ ਲਗਾ ਰਿਹਾ ਸੀ। ਡਿੱਗਣ ਕਾਰਣ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਦਾਖਾ ਦੇ ਮੁਖੀ ਦੀਪ ਕਰਨ ਸਿੰਘ ਤੂਰ ਨੇ ਦੱਸਿਆ ਕਿ ਮ੍ਰਿਤਕ ਸੁਹੇਬ ਪੁੱਤਰ ਜਹੂਰ ਵਾਸੀ ਪਿੰਡ ਦਰਬਾਰ ਖੁਰਦ ਕੈਗਣਾ ਸ਼ਾਮਲੀ ਯੂ.ਪੀ. ਫਿਰੋਜ਼ਪੁਰ ਰੋਡ 'ਤੇ ਬਣ ਰਹੀ ਇਕ ਬਿਲਡਿੰਗ ਉਪਰ 15ਵੀਂ ਮੰਜ਼ਿਲ ’ਤੇ ਕੰਮ ਕਰ ਰਿਹਾ ਸੀ ਕਿ ਉਸ ਦਾ ਰੇਲਿੰਗ ਤੋਂ ਪੈਰ ਫਿਸਲ ਗਿਆ ਅਤੇ ਥੱਲੇ ਡਿੱਗ ਗਿਆ। ਉਸ ਦੇ ਸਿਰ ਵਿਚ ਸਰੀਆ ਵੜ ਗਿਆ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਇਹ ਵੀ ਪੜ੍ਹੋ : ਫਰਾਂਸ ਅੰਬੈਸੀ ਵੀਜ਼ਾ ਧੋਖਾਦੇਹੀ ਮਾਮਲੇ ’ਚ ਵੱਡੀ ਕਾਰਵਾਈ, ਟ੍ਰੈਵਲ ਏਜੰਟ ਦੇ ਬੈਂਕ ਲਾਕਰ ਦੀ ਤਲਾਸ਼ੀ ਨੇ ਉਡਾਏ ਹੋਸ਼

ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਮ੍ਰਿਤਕ ਸੁਹੇਬ ਅਜੇ 20 ਕੁ ਸਾਲ ਦਾ ਨੌਜਵਾਨ ਸੀ ਅਤੇ ਉਸ ਦੇ ਬਾਪ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਦਾ ਪੇਟ ਪਾਲਣ ਲਈ ਮਜ਼ਦੂਰੀ ਕਰਦਾ ਸੀ ਅਤੇ ਆਰ.ਬੀ. ਸਰਵਿਸਿਜ ਕੰਪਨੀ ਦੇ ਠੇਕੇਦਾਰ ਵੱਲੋਂ ਕੋਈ ਵੀ ਸੇਫਟੀ ਦਾ ਇੰਤਜਾਮ ਨਹੀਂ ਕੀਤਾ ਗਿਆ ਸੀ। ਨਾ ਹੀ ਉਸ ਦੇ ਹੈਲਮਟ ਪਾਇਆ ਸੀ ਅਤੇ ਨਾ ਹੀ ਥੱਲੇ ਜਾਲ ਵਿਛਾਇਆ ਸੀ ਜਦਕਿ ਸ਼ਟਰਿੰਗ ਦੇ ਚੱਲ ਰਹੇ ਕੰਮ ਦੌਰਾਨ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਹੁੰਦੀ ਹੈ। ਉਧਰ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੁਨੀਲ ਖਾਨ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਸ ਵਲੋਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ, ਆਉਣ ਵਾਲੇ ਦਿਨਾਂ ’ਚ ਅਜਿਹਾ ਰਹੇਗਾ ਮੌਸਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News