6 ਸਾਲ ਦੀ ਬੱਚੀ ਨੇ ਖ਼ਰੀਦ ਲਿਆ 3 ਕਰੋੜ ਦਾ ਘਰ! ਇੰਨੀ ਛੋਟੀ ਉਮਰ ’ਚ ਕਿਵੇਂ ਬਣੀ ਮਾਲਕਣ?
Thursday, Mar 21, 2024 - 06:16 AM (IST)
ਇੰਟਰਨੈਸ਼ਨਲ ਡੈਸਕ– ਰੋਟੀ, ਕੱਪੜਾ ਤੇ ਮਕਾਨ, ਮਨੁੱਖ ਦੀਆਂ 3 ਸਭ ਤੋਂ ਮਹੱਤਵਪੂਰਨ ਲੋੜਾਂ ਹਨ। ਇਕ ਪਾਸੇ ਰੋਟੀ ਤੇ ਕੱਪੜਾ ਕਮਾਉਣਾ ਆਸਾਨ ਹੈ ਪਰ ਘਰ ਬਣਾਉਣਾ ਬਹੁਤ ਔਖਾ ਹੈ। ਇਨਸਾਨ ਦੀ ਸਾਰੀ ਉਮਰ ਲੰਘ ਜਾਂਦੀ ਹੈ ਪਰ ਕਈ ਵਾਰ ਉਹ ਆਪਣੇ ਲਈ ਛੱਤ ਨਹੀਂ ਬਣਾ ਪਾਉਂਦਾ। ਕਈ ਵਾਰ ਲੋਕ ਆਪਣੀ ਜਵਾਨੀ ’ਚ ਘਰ ਖ਼ਰੀਦ ਲੈਂਦੇ ਹਨ ਪਰ ਜਦੋਂ ਤੱਕ ਉਹ ਇਸ ਦੀਆਂ ਕਿਸ਼ਤਾਂ ਅਦਾ ਕਰਦੇ ਹਨ, ਉਹ ਬੁੱਢੇ ਹੋ ਜਾਂਦੇ ਹਨ ਪਰ ਇਕ 6 ਸਾਲ ਦੀ ਬੱਚੀ ਨੇ ਅਜਿਹਾ ਕੰਮ ਕਰ ਦਿੱਤਾ ਹੈ ਕਿ ਲੋਕ ਹੈਰਾਨ ਹੋ ਰਹੇ ਹਨ। ਇੰਨੀ ਛੋਟੀ ਉਮਰ ’ਚ ਇਹ ਕੁੜੀ ਇਕ ਘਰ ਦੀ ਮਾਲਕਣ ਬਣ ਗਈ ਹੈ। ਇੰਨੀ ਛੋਟੀ ਉਮਰ ’ਚ ਉਸ ਨੇ ਘਰ ਖ਼ਰੀਦ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ
ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਰਹਿਣ ਵਾਲੀ 8 ਸਾਲ ਦੀ ਰੂਬੀ ਮੈਕਲੇਲਨ 6 ਸਾਲ ਦੀ ਉਮਰ ’ਚ ਘਰ ਦੀ ਮਾਲਕ ਬਣ ਗਈ ਸੀ। ਉਸ ਦੇ ਘਰ ਦੀ ਕੀਮਤ 3 ਕਰੋੜ ਰੁਪਏ ਹੈ। ਹੁਣ ਤੁਹਾਡੇ ਮਨ ’ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਇੰਨੀ ਛੋਟੀ ਕੁੜੀ ਘਰ ਦੀ ਮਾਲਕਣ ਕਿਵੇਂ ਬਣ ਸਕਦੀ ਹੈ?
ਬੱਚਿਆਂ ਨੇ ਮਿਲ ਕੇ ਘਰ ਖ਼ਰੀਦਿਆ
ਦਰਅਸਲ ਰੂਬੀ ਨੇ ਇਹ ਘਰ ਆਪਣੇ ਦੋ ਵੱਡੇ ਭੈਣ-ਭਰਾਵਾਂ ਐਂਗਸ (14 ਸਾਲ) ਤੇ ਲੂਸੀ (13 ਸਾਲ) ਦੀ ਮਦਦ ਨਾਲ ਖ਼ਰੀਦਿਆ ਸੀ। ਤਿੰਨਾਂ ਨੇ ਫ਼ੈਸਲਾ ਕੀਤਾ ਸੀ ਕਿ ਉਹ ਆਪਣੀ ਜੇਬ ਦੇ ਪੈਸੇ ਬਚਾ ਕੇ ਘਰ ਖ਼ਰੀਦਣਗੇ। ਤਿੰਨਾਂ ਨੇ ਮਿਲ ਕੇ 3 ਹਜ਼ਾਰ ਪੌਂਡ (3 ਲੱਖ ਰੁਪਏ) ਦੀ ਬੱਚਤ ਕੀਤੀ ਤੇ ਘਰ ਲਈ ਜਮ੍ਹਾ ਰਕਮ ਦਿੱਤੀ। ਵਿਕਟੋਰੀਆ ’ਚ ਖ਼ਰੀਦੇ ਗਏ ਇਸ 4 ਕਮਰਿਆਂ ਵਾਲੇ ਘਰ ਦੀ ਕੀਮਤ ਹੁਣ ਕਰੀਬ 5 ਕਰੋੜ ਰੁਪਏ ਹੈ। ਉਸ ਦੇ ਪਿਤਾ ਹੁਣ ਬਾਕੀ ਪੈਸੇ ਅਦਾ ਕਰਨਗੇ।
ਲੋਕ ਮਾਪਿਆਂ ਨੂੰ ਕਰ ਰਹੇ ਟ੍ਰੋਲ
ਬੱਚਿਆਂ ਦੀ ਕਾਮਯਾਬੀ ਤੋਂ ਹਰ ਕੋਈ ਖ਼ੁਸ਼ ਨਹੀਂ ਹੁੰਦਾ। ਲੋਕ ਸੋਸ਼ਲ ਮੀਡੀਆ ’ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਟ੍ਰੋਲ ਕਰਦੇ ਹਨ ਤੇ ਉਨ੍ਹਾਂ ਨੂੰ ਮਾੜੇ ਮਾਪੇ ਕਹਿੰਦੇ ਹਨ। ਫਿਰ ਵੀ ਬੱਚਿਆਂ ਦੇ ਪਿਤਾ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਉਸ ਦਾ ਮੰਨਣਾ ਹੈ ਕਿ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤੇ ਦੂਜਿਆਂ ’ਤੇ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਡੇਲੀ ਮੇਲ ਆਸਟ੍ਰੇਲੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਸੀ ਕਿ ਲੋਕਾਂ ਲਈ ਦੂਜਿਆਂ ਨੂੰ ਬੁਰਾ-ਭਲਾ ਕਹਿਣਾ ਬਹੁਤ ਆਸਾਨ ਹੈ। ਜਦੋਂ ਬੱਚੇ ਵੱਡੇ ਹੋ ਜਾਣਗੇ, ਉਹ ਘਰ ਵੇਚ ਦੇਣਗੇ ਤੇ ਮੁਨਾਫ਼ਾ ਇਕੱਠਾ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।