ਨਾਭਾ ਜੇਲ ’ਚ 55 ਸਾਲਾ ਕੈਦੀ ਦੀ ਆਕਸੀਜਨ ਘਟਣ ਕਾਰਣ ਹੋਈ ਮੌਤ

Thursday, May 20, 2021 - 02:15 AM (IST)

ਨਾਭਾ ਜੇਲ ’ਚ 55 ਸਾਲਾ ਕੈਦੀ ਦੀ ਆਕਸੀਜਨ ਘਟਣ ਕਾਰਣ ਹੋਈ ਮੌਤ

ਨਾਭਾ,(ਖੁਰਾਣਾ)- ਨਾਭਾ ਜੇਲ ’ਚ ਨਜ਼ਰਬੰਦ ਕੈਦੀ ਦੀ ਮੌਤ ਹੋਣ ਦੀ ਖਬਰ ਹੈ। ਖੁੱਲ੍ਹੀ ਖੇਤੀਬਾੜੀ ਜੇਲ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਰਘੁਬੀਰ ਸਿੰਘ ਪੁੱਤਰ ਬੰਤ ਸਿੰਘ (55) ਦੀ ਆਕਸੀਜਨ ਘਟਣ ਕਾਰਨ ਜੇਲ ’ਚ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਰੈਫਰ ਕੀਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਰਘੁਬੀਰ ਅਮਲੋਹ ਤਹਿਸੀਲ ਦੇ ਪਿੰਡ ਬੁੱਗਾ ਕਲਾ ਦਾ ਰਹਿਣ ਵਾਲਾ ਸੀ, ਜੋ ਕਿ ਧਾਰਾ 302 ਅਧੀਨ ਕੇਸ ’ਚ ਨਜ਼ਰਬੰਦ ਸੀ।


author

Bharat Thapa

Content Editor

Related News