ਸਹੇਲੀ ਨਾਲ ਵਿਆਹ ਕਰਾਉਣ ਦੀ ਜ਼ਿੱਦ ''ਤੇ ਅੜੀ 13 ਸਾਲਾ ਕੁੜੀ, ਫਿਰ ਜੋ ਹੋਇਆ, ਸਭ ਦੇ ਉੱਡੇ ਹੋਸ਼

Sunday, Jul 14, 2024 - 12:20 PM (IST)

ਸਹੇਲੀ ਨਾਲ ਵਿਆਹ ਕਰਾਉਣ ਦੀ ਜ਼ਿੱਦ ''ਤੇ ਅੜੀ 13 ਸਾਲਾ ਕੁੜੀ, ਫਿਰ ਜੋ ਹੋਇਆ, ਸਭ ਦੇ ਉੱਡੇ ਹੋਸ਼

ਲੁਧਿਆਣਾ (ਰਿਸ਼ੀ) : ਇੱਥੇ ਗੁਆਂਢ 'ਚ ਰਹਿਣ ਵਾਲੀ ਸਹੇਲੀ ਨਾਲ ਵਿਆਹ ਕਰਵਾਉਣ ਕਰ ਕੇ ਇਕ 13 ਸਾਲਾ ਨਾਬਾਲਗ ਕੁੜੀ ਘਰੋਂ ਭੱਜ ਗਈ। 3 ਦਿਨਾਂ ਬਾਅਦ ਵਾਪਸ ਆਉਣ ਤੋਂ ਕੁੱਝ ਸਮੇਂ ਬਾਅਦ ਹੀ ਉਸ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ 'ਚ ਥਾਣਾ ਦੁੱਗਰੀ ਦੀ ਪੁਲਸ ਨੇ ਧਾਰਾ-174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੁਕਾਬਲੇ ਜ਼ਿਮਨੀ ਚੋਣਾਂ ’ਚ ਬੁਰੀ ਤਰ੍ਹਾਂ ਪੱਛੜੀ BJP, ਰਹੀ ਦੂਜੇ ਸਥਾਨ 'ਤੇ

ਏ. ਐੱਸ. ਆਈ. ਸੁਨੀਲ ਕੁਮਾਰ ਮੁਤਾਬਕ ਮ੍ਰਿਤਕਾ ਦੀ ਪਛਾਣ ਮੁਸਕਾਨ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਮਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਧੀ ਘਰੋਂ ਗੁਆਂਢੀ ਦੀ ਕੁੜੀ ਦੇ ਨਾਲ ਲਾਪਤਾ ਹੋ ਗਈ। ਧੀ ਉਸ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਹ ਉਸ ਨੂੰ ਸਮਝਾ ਰਹੇ ਸਨ।

ਇਹ ਵੀ ਪੜ੍ਹੋ : ਵਾਹਨ ਚਾਲਕ ਸਾਵਧਾਨ! ਪੰਜਾਬ 'ਚ ਇਸ ਚੀਜ਼ ਲਈ ਵੀ ਕੱਟੇ ਜਾਣਗੇ ਚਲਾਨ, ਜਾਰੀ ਹੋ ਗਏ ਹੁਕਮ

ਸ਼ੁੱਕਰਵਾਰ ਸਵੇਰ ਧੀ ਇਕ ਪਾਰਕ 'ਚ ਬੈਠੀ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉਸ ਨੂੰ ਘਰ ਵਾਪਸ ਲੈ ਆਏ। ਇਸ ਤੋਂ ਬਾਅਦ ਸ਼ਾਮ ਨੂੰ ਪਰਿਵਾਰ ਵਾਲਿਆਂ ਨੇ ਉਸ ਨੂੰ ਨਹਾਉਣ ਲਈ ਕਿਹਾ। ਜਦੋਂ ਉਹ ਕਮਰੇ ਵਿਚ ਗਈ ਤਾਂ ਵਾਪਸ ਨਹੀਂ ਆਈ। ਜਦੋਂ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਆਸ-ਪਾਸ ਦੇ ਲੋਕ ਵੀ ਹੈਰਾਨ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News