ਕੋਰੋਨਾ ਦੀ ਲੜਾਈ 'ਚ ਨਿੱਤਰੀ 98 ਸਾਲਾ ਬੇਬੇ, ਜਜ਼ਬੇ ਨੂੰ ਹਰ ਕਿਸੇ ਦਾ ਸਲਾਮ

04/20/2020 12:26:18 PM

ਲੁਧਿਆਣਾ (ਮੁਕੇਸ਼) : ਇਸ ਸਮੇਂ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਖ਼ਿਲਾਫ਼ ਪੂਰਾ ਦੇਸ਼ ਜੰਗ ਲੜ ਰਿਹਾ ਹੈ। ਇਸ ਦੌਰਨ ਡਾਕਟਰ, ਪੁਲਸ, ਸਫਾਈ ਮੁਲਾਜ਼ਮ, ਪ੍ਰਸ਼ਾਸਨ ਆਦਿ ਨੇ ਦਿਨ-ਰਾਤ ਇਕ ਕੀਤਾ ਹੋਇਆ ਹੈ। ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ ਤਾਂ ਕੋਈ ਸੜਕਾਂ 'ਤੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ਤੱਕ ਵੀ ਰੋਟੀ-ਪਾਣੀ ਪਹੁੰਚਾ ਰਿਹਾ ਹੈ। ਕੋਰੋਨਾ ਦੇ ਖਿਲਾਫ ਇਸ ਜੰਗ 'ਚ 98 ਸਾਲਾ ਬਜ਼ੁਰਗ ਮਾਤਾ ਗੁਰਦੇਵ ਕੌਰ, ਮੋਗਾ ਦਾ ਜਜ਼ਬਾ ਦੇਖਣਯੋਗ ਹੈ, ਜੋ ਕਿ 75 ਸਾਲ ਪੁਰਾਣੀ ਆਪਣੀ ਹੱਥ ਵਾਲੀ ਸਿਲਾਈ ਮਸ਼ੀਨ 'ਤੇ ਮਾਸਕ ਤਿਆਰ ਕਰਕੇ ਲੋਕਾਂ ਨੂੰ ਮੁਫਤ ਵੰਡਣ ਦੀ ਸੇਵਾ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਫੈਸਲਾ, 3 ਮਈ ਤੱਕ ਸੂਬੇ ਦੇ ਟੋਲ ਪਲਾਜ਼ਾ 'ਤੇ ਨਹੀਂ ਕੱਟਿਆ ਜਾਵੇਗਾ ਟੋਲ ਟੈਕਸ

PunjabKesari

ਮਾਤਾ ਗੁਰਦੇਵ ਕੌਰ ਦਾ ਕਹਿਣਾ ਹੈ ਕਿ ਪਰਮਾਤਮਾ ਨੇ ਮਨੁੱਖ ਨੂੰ ਦਿਮਾਗ ਤੇ ਸੇਵਾ ਕਰਨ ਲਈ ਹੱਥ ਦਿਤੇ ਹਨ ਅਤੇ ਜੇਕਰ ਸੰਕਟ ਦੀ ਘੜੀ 'ਚ ਮਨੁੱਖਤਾ ਦੀ ਸੇਵਾ ਨਹੀਂ ਕਰ ਸਕਦੇ ਤਾਂ ਜ਼ਿੰਦਗੀ ਬੇਕਾਰ ਹੈ। ਮਾਤਾ ਨੇ ਕਿਹਾ ਕਿ ਇਸ ਉਮਰ 'ਚ ਵੀ ਉਸ ਦੀ ਨਜ਼ਰ ਬਿਲਕੁਲ ਠੀਕ ਹੈ ਅਤੇ ਉਹ ਸੂਈ 'ਚ ਧਾਗਾ ਪਰੋ ਲੈਂਦੀ ਹੈ, ਜਦੋਂ ਕਿ ਉਸ ਦਾ ਸਰੀਰ ਵੀ ਬਿਲਕੁਲ ਤੰਦਰੁਸਤ ਹੈ। ਮਾਤਾ ਗੁਰਦੇਵ ਕੌਰ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਘਰ 'ਚ ਕੱਪੜੇ ਦੇ ਮਾਸਕ ਤਿਆਰ ਕਰ ਰਹੀ ਹੈ ਅਤੇ ਇਸ ਸੇਵਾ 'ਚ ਪਰਿਵਾਰ ਦੇ ਮੈਂਬਰ ਵੀ ਸਹਿਯੋਗ ਦੇ ਰਹੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ 'ਚ ਬੇਸ਼ਰਮੀ ਦੀ ਹੱਦ, ਰਾਸ਼ਨ ਦੇਣ ਪੁੱਜੀ ਟੀਮ ਦਾ ਵੀ ਚੜ੍ਹਿਆ ਪਾਰਾ

PunjabKesari
ਰੋਜ਼ਾਨਾ ਮੁਫਤ ਵੰਡੇ ਜਾ ਰਹੇ 150 ਤੋਂ 200 ਮਾਸਕ
ਮਾਤਾ ਵਲੋਂ ਤਿਆਰ ਕੀਤੇ ਗਏ ਕੱਪੜੇ ਦੇ ਕਰੀਬ 150 ਤੋਂ 200 ਮਾਸਕ ਰੋਜ਼ਾਨਾ ਲੋਕਾਂ ਨੂੰ ਮੁਫਤ ਵੰਡੇ ਜਾ ਰਹੇ ਹਨ। ਮਾਤਾ ਨੇ ਕਿਹਾ ਕਿ ਉਹ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮਸ਼ੀਨ 'ਤੇ ਬੈਠ ਕੇ ਇਹ ਮਾਸਕ ਤਿਆਰ ਕਰਦੀ ਹੈ। ਗੁਰਦੇਵ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਕ ਡਾਊਨ ਅਤੇ ਕਰਫ਼ਿਊ ਦੀ ਪਾਲਣਾ ਕਰਨ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਮਾਤਾ ਨੇ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਨਾਲ ਹੀ ਕੋਰੋਨਾ ਦੂਰ ਭੱਜੇਗਾ। 
ਇਹ ਵੀ ਪੜ੍ਹੋ : ...ਤੇ ਹੁਣ 7 ਦਿਨਾਂ ਅੰਦਰ ਠੀਕ ਹੋਣਗੇ 'ਕੋਰੋਨਾ' ਦੇ ਮਰੀਜ਼, ਜੰਗ ਜਿੱਤ ਚੁੱਕੇ ਲੋਕਾਂ ਰਾਹੀਂ ਹੋਵੇਗਾ ਇਲਾਜ!

PunjabKesari
 


Babita

Content Editor

Related News