ਲੁਧਿਆਣਾ ਤੋਂ ਵੱਡੀ ਖ਼ਬਰ : ਬੱਚੇ ਕੋਲੋਂ ਪਿਓ ਦੇ ਵੱਜੀ ਗੋਲੀ, ਪਲਾਂ 'ਚ ਪਏ ਵੈਣ, ਦੇਣ ਜਾ ਰਿਹਾ ਸੀ ਸੰਧਾਰਾ (ਵੀਡੀਓ)

Monday, Jul 31, 2023 - 02:56 PM (IST)

ਲੁਧਿਆਣਾ ਤੋਂ ਵੱਡੀ ਖ਼ਬਰ : ਬੱਚੇ ਕੋਲੋਂ ਪਿਓ ਦੇ ਵੱਜੀ ਗੋਲੀ, ਪਲਾਂ 'ਚ ਪਏ ਵੈਣ, ਦੇਣ ਜਾ ਰਿਹਾ ਸੀ ਸੰਧਾਰਾ (ਵੀਡੀਓ)

ਲੁਧਿਆਣਾ (ਵੈੱਬ ਡੈਸਕ, ਭੱਲਾ) : ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅਚਾਨਕ 9 ਸਾਲਾਂ ਦੇ ਇੱਕ ਬੱਚੇ ਤੋਂ ਗੋਲੀ ਚੱਲ ਗਈ, ਜੋ ਕਿ ਉਸ ਦੇ ਪਿਤਾ ਨੂੰ ਲੱਗ ਗਈ। ਇਸ ਘਟਨਾ ਤੋਂ ਬਾਅਦ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਅਤੇ ਘਰ 'ਚ ਪਲਾਂ 'ਚ ਵੈਣ ਪੈ ਗਏ। ਜਾਣਕਾਰੀ ਮੁਤਾਬਕ ਦਲਜੀਤ ਸਿੰਘ ਵਾਸੀ ਅਕਾਲਗੜ੍ਹ ਖ਼ੁਰਦ ਆਪਣੀ ਕਾਰ 'ਚ ਪਤਨੀ ਅਤੇ ਪੁੱਤਰ ਨਾਲ ਆਪਣੀ ਭੈਣ ਦੇ ਘਰ ਸੰਧਾਰਾ ਦੇਣ ਜਾ ਰਿਹਾ ਸੀ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਚੱਲਦੀ ਟਰੇਨ 'ਚ ਫਾਇਰਿੰਗ, RPF ਜਵਾਨ ਤੇ 3 ਯਾਤਰੀਆਂ ਦੀ ਮੌਤ

ਇਸ ਦੌਰਾਨ ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਪੁੱਤ ਦੇ ਹੱਥ ਪਿਤਾ ਦੀ ਪਿਸਤੌਲ ਲੱਗ ਗਈ। ਪਿਸਤੌਲ ਨਾਲ ਖੇਡਦੇ-ਖੇਡਦੇ ਗੋਲੀ ਪਿਤਾ ਦੀ ਪਿੱਠ 'ਤੇ ਜਾ ਲੱਗੀ, ਜੋ ਕਿ ਧੁੰਨੀ ਕੋਲ ਜਾ ਕੇ ਫਸ ਗਈ। ਗੋਲੀ ਲੱਗਣ ਨਾਲ ਦਲਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਰਾਏਕੋਟ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਪਾਕਿਸਤਾਨੀ ਡਰੋਨ ਦੀ ਦਸਤਕ, ਸੀਲ ਕੀਤਾ ਗਿਆ ਇਲਾਕਾ

ਪੀ. ਜੀ. ਆਈ. ਲਿਜਾਂਦੇ ਸਮੇਂ ਰਾਹ 'ਚ ਉਸ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤੱਕ ਜਾਣਕਾਰੀ ਮਿਲੀ ਹੈ ਕਿ ਫ਼ਿਲਹਾਲ ਉਕਤ ਘਟਨਾ ਦੀ ਸੂਚਨਾ ਪੁਲਸ ਨੂੰ ਨਹੀਂ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੀ ਪੁਲਸ ਆਪਣੀ ਕਾਰਵਾਈ 'ਚ ਜੁੱਟੀ ਹੋਈ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News