ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ''ਚ ਨਹੀਂ ਥੰਮ ਰਿਹੈ ''ਕੋਰੋਨਾ'', 9 ਨਵੇਂ ਮਰੀਜ਼ ਆਏ ਸਾਹਮਣੇ
Monday, May 25, 2020 - 10:47 AM (IST)

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ ਕੋਰੋਨਾ ਵਾਇਰਸ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਥੇ ਲਗਾਤਾਰ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਬਾਪੂਧਾਮ ਕਾਲੋਨੀ ਦੇ 9 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਿਸ ਦੇ ਨਾਲ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 265 ਤੱਕ ਪਹੁੰਚ ਗਈ ਹੈ ਅਤੇ ਸ਼ਹਿਰ 'ਚ ਐਕਟਿਵ ਕੇਸਾਂ ਦੀ ਗਿਣਤੀ 76 ਹੋ ਗਈ ਹੈ। ਬਾਪੂਧਾਮ ਕਾਲੋਨੀ ਦੇ ਜਿਨ੍ਹਾਂ 9 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਉਨ੍ਹਾਂ 'ਚ 48, 40 ਅਤੇ 37 ਸਾਲਾਂ ਦਾ ਵਿਅਕਤੀ, 14 ਸਾਲਾਂ ਦਾ ਲੜਕਾ, 23 ਸਾਲਾਂ ਦਾ ਨੌਜਵਾਨ, 3 ਸਾਲਾਂ ਦਾ ਇਕ ਬੱਚਾ, 22 ਸਾਲਾਂ ਦੀ ਇਕ ਲੜਕੀ, 35 ਅਤੇ 45 ਸਾਲਾਂ ਦੀਆਂ ਔਰਤਾਂ ਸ਼ਾਮਲ ਹਨ।