ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 9 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਦੀ ਮੌਤ
Sunday, Aug 09, 2020 - 09:34 PM (IST)
ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਕੋਰੋਨਾ ਮਹਾਮਾਰੀ ਨਾਲ ਪੀਡ਼ਤ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਡਰ ਤੇ ਸਾਏ ਦਾ ਮਾਹੌਲ ਬਰਕਰਾਰ ਹੈ। ਹੁਣ ਤਾਂ ਰੋਜ਼ਾਨਾ ਕੋਰੋਨਾ ਕੇਸ ਆ ਰਹੇ ਹਨ ਤੇ ਸ਼ਹਿਰ ਦੇ ਕਈ ਮੁਹੱਲਿਆਂ ਤੇ ਪਿੰਡਾਂ ’ਚੋਂ ਕੋਰੋਨਾ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਸਬੰਧਤ ਮੁਹੱਲਿਆਂ, ਪਿੰਡਾਂ ਤੇ ਇਸਦੇ ਨਾਲ ਲੱਗਦੇ ਇਲਾਕਿਆਂ ’ਚ ਪੂਰੀ ਤਰ੍ਹਾਂ ਦਹਿਸ਼ਤ ਦਾ ਆਲਮ ਹੈ। ਐਤਵਾਰ ਨੂੰ ਜ਼ਿਲਾ ਕਪੂਰਥਲਾ ’ਚ ਕੋਰੋਨਾ ਨਾਲ ਪੀਡ਼ਤ ਢਿਲਵਾਂ ਏਰੀਆ ਨਾਲ ਸਬੰਧਤ ਇੱਕ ਮਹਿਲਾ ਦੀ ਮੌਤ ਹੋ ਗਈ ਜਿਸ ਨਾਲ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਇਸਦੇ ਨਾਲ ਹੀ ਇਕ ਛੋਟੀ ਬੱਚੀ, ਇਕ ਮਹਿਲਾ, ਇਕ ਮਾਡਰਨ ਜੇਲ ਦੇ ਕੈਦੀ ਸਮੇਤ 9 ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਡਰ ਤੇ ਦਹਿਸ਼ਤ ’ਚ ਹੋਰ ਇਜਾਫਾ ਹੋ ਗਿਆ।
ਢਿੱਲਵਾਂ ਤੋਂ 58 ਸਾਲਾ ਔਰਤ ਜਿਸ ਦਾ ਇਲਾਜ਼ ਜਲੰਧਰ ਦੇ ਨਿਜੀ ਹਸਪਤਾਲ ’ਚ ਚੱਲ ਰਿਹਾ ਸੀ, ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਐਤਵਾਰ ਨੂੰ ਪਾਜ਼ੇਟਿਵ ਆਏ 9 ਕੇਸਾਂ ’ਚ 47 ਸਾਲਾ ਔਰਤ ਗੁਰੂ ਤੇਗ ਬਹਾਦਰ ਨਗਰ, 34 ਸਾਲਾ ਨੌਜਵਾਨ ਪੀਰ ਚੌਧਰੀ ਰੋਡ, 68 ਸਾਲਾਂ ਵਿਅਕਤੀ ਮੱਛੀ ਚੌਕ, 5 ਸਾਲਾ ਬੱਚੀ ਮੱਛੀ ਚੌਕ, 37 ਸਾਲਾਂ ਵਿਅਕਤੀ ਮੱਛੀ ਚੌਕ, 32 ਸਾਲਾ ਵਿਅਕਤੀ ਮੁਹੱਬਤ ਨਗਰ, 35 ਸਾਲਾਂ ਕੈਦੀ ਸੈਂਟਰਲ ਜੇਲ ਕਪੂਰਥਲਾ, 52 ਸਾਲਾਂ ਵਿਅਕਤੀ ਫਗਵਾਡ਼ਾ ਤੇ 48 ਸਾਲਾ ਵਿਅਕਤੀ ਹਰਕ੍ਰਿਸ਼ਨ ਨਗਰ ਬੰਗਾ ਰੋਡ ਫਗਵਾਡ਼ਾ ਸ਼ਾਮਲ ਹਨ।
ਸਿਵਲ ਸਰਜਨ ਡਾ. ਜਸਮੀਤ ਕੌਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਐਤਵਾਰ ਨੂੰ ਕੁੱਲ 197 ਸੈਂਪਲ ਲਏ ਗਏ ਜਿਨ੍ਹਾਂ ’ਚ ਕਪੂਰਥਲਾ ਤੋਂ 49, ਫਗਵਾਡ਼ਾ ਤੋਂ 99, ਪਾਂਛਟਾ ਤੋਂ 25, ਫੱਤੂਢੀਂਗਾ ਤੋਂ 13 ਤੇ ਟਿੱਬਾ ਤੋਂ 11 ਸੈਂਪਲ ਲਏ ਗਏ ਹਨ।