84 ਕਤਲੇਆਮ: ਕਾਂਗਰਸ ਨੂੰ ਦੋਸ਼ੀਆਂ ਤੋਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਕਿਨਾਰਾ- ਮਾਨ

Thursday, Jan 03, 2019 - 10:34 AM (IST)

84 ਕਤਲੇਆਮ: ਕਾਂਗਰਸ ਨੂੰ ਦੋਸ਼ੀਆਂ ਤੋਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਕਿਨਾਰਾ- ਮਾਨ

ਚੰਡੀਗੜ੍ਹ/ਸੰਗਰੂਰ(ਪ੍ਰਿੰਸ)— 1984 ਸਿੱਖ ਕਤਲੇਆਮ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਬੁੱਧਵਾਰ ਨੂੰ ਕਤਲੇਆਮ ਦੇ ਪੀੜਤ ਪਰਿਵਾਰਾਂ ਨੇ ਪੀ. ਐੱਮ. ਮੋਦੀ ਨਾਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਮੁਲਾਕਾਤ ਕੀਤੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਕਾਂਗਰਸ 'ਤੇ ਇਸ ਨੂੰ ਲੈ ਕੇ ਵਰ੍ਹੇ। ਮਾਨ ਨੇ ਕਿਹਾ ਕਿ ਕਾਂਗਰਸ ਨੂੰ ਬਹੁਤ ਦੇਰ ਪਹਿਲਾਂ ਹੀ 84 ਸਿੱਖ ਕਤਲੇਆਮ ਦੇ ਦੋਸ਼ੀਆਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਸੀ। ਇਸ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ 'ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਵੀ ਲਗਾਇਆ। ਉਥੇ ਹੀ ਪੰਜਾਬ ਵਿਚ ਹੋਈਆਂ ਪੰਚਾਇਤੀ ਚੋਣਾਂ ਨੂੰ ਭਗਵੰਤ ਮਾਨ ਨੇ ਗੁੰਡਾਗਰਦੀ ਦੀ ਜਿੱਤ ਕਰਾਰ ਦੱਸਦੇ ਹੋਏ ਬਾਦਲ ਪਰਿਵਾਰ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਆਪਣੇ ਕੰਮਾਂ ਕਾਰਨ ਸਰਪੰਚੀ ਹਾਰ ਗਿਆ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਵਾਅਦਾਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਦਾ ਖਜ਼ਾਨਾ ਖਾਲੀ ਸੀ ਤਾਂ ਉਨ੍ਹਾਂ ਨੂੰ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਦੀ ਕੀ ਲੌੜ ਸੀ ਅਤੇ ਹੁਣ 2019 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਇਸ ਦਾ ਜਵਾਬ ਦੇਵੇਗੀ। ਇਸ ਦੌਰਾਨ ਭਗਵੰਤ ਮਾਨ ਪ੍ਰਧਾਨ ਮੰਤਰੀ ਮੋਦੀ 'ਤੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਕਰਜ਼ੇ ਤੋਂ ਮੁਕਤੀ ਚਾਹੁੰਦਾ ਹੈ। ਉਥੇ ਹੀ ਮਾਨ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਵੱਡੇ ਪੱਧਰ 'ਤੇ ਸਰਪੰਚੀ ਅਤੇ ਪੰਚੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ। ਭਗਵੰਤ ਮਾਨ ਦੇ ਕੈਪਟਨ ਸਰਕਾਰ ਅਤੇ ਪੀ. ਐੱਮ. ਮੋਦੀ 'ਤੇ ਲਗਾਏ ਵਾਅਦਾਖਿਲਾਫੀ ਦੇ ਦੋਸ਼ ਕਿੰਨੇ ਸੱਚੇ ਅਤੇ ਕਿੰਨੇ ਝੂਠੇ ਹਨ ਇਹ ਤਾਂ 2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਫ ਹੋ ਜਾਏਗਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਰੋਪੀ ਧਿਰ ਮਾਨ ਦੇ ਬਿਆਨਾਂ 'ਤੇ ਆਪਣੀ ਕੀ ਕੁੱਝ ਪ੍ਰਤੀਕਰਮ ਦਿੰਦੇ ਹਨ।


author

cherry

Content Editor

Related News