ਲੁਧਿਆਣਾ ’ਚ ਲਾਪਤਾ ਹੋਇਆ 8 ਸਾਲਾ ਸਹਿਜਪ੍ਰੀਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਕੀਤੀ ਅਪੀਲ
Saturday, Aug 20, 2022 - 06:30 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦਾ ਰਹਿਣ ਵਾਲਾ 8 ਸਾਲਾ ਸਹਿਜਪ੍ਰੀਤ ਸਿੰਘ ਨਾਮ ਦਾ ਬੱਚਾ ਵੀਰਵਾਰ ਨੂੰ ਲਾਪਤਾ ਹੋ ਗਿਆ। ਲਗਾਤਾਰ ਭਾਲ ਕਰਨ ਤੋਂ ਬਾਅਦ ਜਦੋਂ ਉਹ ਨਹੀਂ ਮਿਲਿਆ ਤਾ ਪਰਿਵਾਰ ਸੜਕਾਂ ’ਤੇ ਉਤਰ ਆਇਆ ਅਤੇ ਹੱਥਾਂ ਵਿਚ ਪੋਸਟਰ ਫੜ ਕੇ ਖੁਦ ਅਨਾਊਂਸਮੈਂਟ ਕਰ ਰਿਹਾ ਹੈ। 8 ਸਾਲਾ ਪੁੱਤਰ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਦੂਜੇ ਪਾਸੇ ਪੁਲਸ ਵਲੋਂ ਵੀ ਬੱਚੇ ਨੂੰ ਲੱਭਣ ਲਈ ਟੀਮਾਂ ਬਣਾਈਆਂ ਗਈਆਂ ਹਨ। ਇਸ ਮਾਮਲੇ ਵਿਚ ਬੱਚੇ ਦੇ ਮਾਸੜ ਨੂੰ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿਚ ਲਿਆ ਹੋਇਆ ਹੈ ਕਿਉਂਕਿ ਬੱਚਾ ਆਖਰੀ ਵਾਰ ਮਾਸੜ ਨਾਲ ਹੀ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਇਕ ਹੋਰ ਵੱਡਾ ਖ਼ੁਲਾਸਾ, ਹੁਣ ਇਸ ਖ਼ਤਰਨਾਕ ਗੈਂਗਸਟਰ ਦਾ ਨਾਂ ਆਇਆ ਸਾਹਮਣੇ
ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸਹਿਜਪ੍ਰੀਤ ਸਿੰਘ ਆਪਣੇ ਮਾਸੜ ਨਾਲ ਫਰੂਟ ਲੈਣ ਗਿਆ ਸੀ। 8 ਸਾਲਾ ਸਹਿਜਪ੍ਰੀਤ ਨੂੰ ਮਾਸੜ ਨੇ ਕਿਹਾ ਕਿ ਉਹ ਜਿਸ ਜਗ੍ਹਾ ਉਸ ਨੂੰ ਖੜ੍ਹਾ ਕਰਕੇ ਜਾ ਰਿਹਾ ਹੈ, ਉਥੇ ਹੀ ਰੁਕੇ ਅਤੇ ਉਹ ਫਰੂਟ ਲੈ ਕੇ ਆਉਂਦਾ ਹੈ। ਇਸ ਤੋਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਸਹਿਜਪ੍ਰੀਤ ਉਥੇ ਨਹੀਂ ਸੀ। ਇਹ ਦੇਖ ਕੇ ਤੁਰੰਤ ਬੱਚੇ ਦੇ ਮਾਸੜ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਪਰਿਵਾਰ ਨੇ ਮੌਕੇ ’ਤੇ ਪਹੁੰਚ ਕੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਥਾਣਾ ਮਾਡਲ ਟਾਊਨ ਦੀ ਪੁਲਸ ਵੀ ਪਹੁੰਚ ਗਈ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’, ਚਮਤਕਾਰ ਤੋਂ ਘੱਟ ਨਹੀਂ ਬਜ਼ੁਰਗ ਨਾਲ ਵਾਪਰੀ ਘਟਨਾ (ਵੀਡੀਓ)
ਸਹਿਜ ਦੀ ਮਾਂ ਨੇ ਦੱਸਿਆ ਕਿ ਬੱਚਾ ਮਾਸੜ ਨਾਲ ਫਰੂਟ ਲੈਣ ਗਿਆ ਸੀ, ਜਿੱਥੋਂ ਉਹ ਲਾਪਤਾ ਹੋ ਗਿਆ। ਸਹਿਜ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਸ ਦੇ ਪਿਤਾ ਟੈਂਪੂ ਚਲਾਉਂਦੇ ਹਨ। ਪਰਿਵਾਰ ਨੇ ਸੜਕਾਂ ’ਤੇ ਉਤਰ ਕੇ ਪੁੱਤਰ ਦੀ ਭਾਲ ਕਰਨ ਤੋਂ ਇਲਾਵਾ ਸੋਸਲ ਮੀਡੀਆ ਦਾ ਵੀ ਸਹਾਰਾ ਲਿਆ ਹੈ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਬੱਚੇ ਬਾਰੇ ਜਾਣਕਾਰ ਮਿਲਦੀ ਹੈ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਇਸ ਲਈ ਪਰਿਵਾਰ ਵਲੋਂ ਬਕਾਇਦਾ 7888838316,8054868620 ਨੰਬਰ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮੋਗਾ ਦੇ ਉੱਘੇ ਕਾਰੋਬਾਰੀ ਤੇ ਆਰਬਿਟ ਮਲਟੀਪਲੈਕਸ ਦੇ ਮਾਲਕ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।