ਗੁਰਦਾਸਪੁਰ ’ਚ 8 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Thursday, Jun 25, 2020 - 08:24 PM (IST)

ਗੁਰਦਾਸਪੁਰ ’ਚ 8 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਗੁਰਦਾਸਪੁਰ, (ਵਿਨੋਦ, ਹਰਮਨ)- ਜ਼ਿਲਾ ਗੁਰਦਾਸਪੁਰ ’ਚ ਅੱਜ 8 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਪਾਏ ਜਾਣ ਨਾਲ ਜ਼ਿਲਾ ਪ੍ਰਸ਼ਾਸਨ ਇਕ ਵਾਰ ਫਿਰ ਸਕਤੇ ’ਚ ਆ ਗਿਆ ਹੈ। ਅੱਜ ਜੋ 8 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ’ਚੋਂ ਗੁਰਦਾਸਪੁਰ ਸ਼ਹਿਰ-1, ਦੀਨਾਨਗਰ ਅਵਾਂਖਾ-1, ਛਿਛਰਾਂ-1, ਹਰੂਵਾਲ-4, ਡੇਰਾ ਬਾਬਾ ਨਾਨਕ-1 ਪਾਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ। ਜਦਕਿ ਬੀਤੇ ਦਿਨ ਇਸ ਜ਼ਿਲੇ ਦੇ 12 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਸੀ।

ਇਸ ਸਬੰਧੀ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਜ਼ਿਆਦਾਤਰ ਕੋਰੋਨਾ ਪਾਜ਼ੇਟਿਵ ਮਰੀਜ਼ ਜਾਂ ਤਾਂ ਹੋਰ ਸੂਬਿਆਂ ਤੋਂ ਆ ਰਹੇ ਹਨ ਜਾਂ ਹੋਰ ਜ਼ਿਲਿਆਂ ’ਚ ਦਾਖ਼ਲ ਹਨ, ਪਰ ਰਹਿਣ ਵਾਲੇ ਜ਼ਿਲਾ ਗੁਰਦਾਸਪੁਰ ਦੇ ਹਨ। ਉਨ੍ਹਾਂ ਦੱਸਿਆ ਜੋ ਗੁਰਦਾਸਪੁਰ ਨਿਵਾਸੀ ਪਾਜ਼ੇਟਿਵ ਪਾਇਆ ਗਿਆ ਹੈ। ਉਸ ਨੂੰ ਬੱਬਰੀ ਹਸਪਤਾਲ ਵਿਚ ਰੱਖਿਆ ਗਿਆ ਹੈ।


author

Bharat Thapa

Content Editor

Related News