ਫਿਰੋਜ਼ਪੁਰ ਸਰਹੱਦ ਨੇੜੇ 8 ਕਰੋੜ ਦੀ ਹੈਰੋਇਨ ਸਮੇਤ ਭਾਰਤੀ ਤਸਕਰ ਕਾਬੂ
Monday, Apr 15, 2019 - 08:49 AM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਬੀ. ਐੱਸ. ਐੱਫ. ਦੀ 29 ਬਟਾਲੀਅਨ ਨੇ ਸੋਮਵਾਰ ਨੂੰ ਚੈੱਕ ਪੋਸਟ ਹਾਜੀ ਨੇੜਿਓਂ ਪਾਕਿਸਤਾਨ ਵਲੋਂ ਆਈ 1 ਕਿੱਲੋ, 690 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਬੀ. ਐੱਸ. ਐਫ. ਦੇ ਜਵਾਨਾਂ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਬਾਜ਼ਾਰ 'ਚ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਵਾਨਾਂ ਵਲੋਂ ਇਕ ਭਾਰਤੀ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਅਜੇ ਹੋਰ ਹੈਰੋਇਨ ਫੜ੍ਹੇ ਜਾਣ ਦਾ ਸ਼ੱਕ ਹੈ, ਜਿਸ ਦੇ ਚੱਲਦਿਆਂ ਜਵਾਨਾਂ ਵਲੋਂ ਸਰਹੱਦ ਨੇੜੇ ਸਰਚ ਮੁਹਿੰਮ ਜਾਰੀ ਹੈ।