ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਨਾਲ 2 ਦੀ ਮੌਤ, 76 ਨਵੇਂ ਕੇਸ
Tuesday, Sep 15, 2020 - 03:04 AM (IST)
ਸੰਗਰੂਰ,(ਬੇਦੀ,ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ)- ਕੋਰੋਨਾ ਨਾਲ ਜ਼ਿਲਾ ਸੰਗਰੂਰ ’ਚ 2 ਮੌਤਾਂ ਅਤੇ 76 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਮੂਨਕ ਦੇ 56 ਸਾਲਾ ਵਿਅਕਤੀ ਦੀ ਸੀ. ਐੱਮ. ਸੀ. ਹਿਸਾਰ ਅਤੇ ਸੰਗਰੂਰ ਦੀ 65 ਸਾਲਾ ਬਜ਼ੁਰਗ ਔਰਤ ਦੀ ਪੀ. ਜੀ. ਆਈ. ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲੇ ’ਚ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2820 ਤੱਕ ਪੁੱਜ ਚੁੱਕੀ ਹੈ ਅਤੇ 2274 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ’ਚ ਹੁਣ 433 ਕੇਸ ਐਕਟਿਵ ਹਨ ਜਦਕਿ ਮੌਤਾਂ ਦਾ ਅੰਕੜਾ 113 ਤੱਕ ਜਾ ਪੁੱਜਾ ਹੈ।
43 ਵਿਅਕਤੀਆਂ ਨੇ ਜਿੱਤੀ ਕੋਰੋਨਾ ਤੋਂ ਜੰਗ
ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲੇ ਲਈ ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ ਜਦੋਂ ਮਿਸ਼ਨ ਫਤਿਹ ਤਹਿਤ 43 ਪਾਜ਼ੇਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ ’ਚੋਂ ਹੋਮਆਈਸੋਲੇਸ਼ਨ ਤੋਂ 12, ਪਟਿਆਲਾ ਤੋਂ 16, ਸਿਵਲ ਹਸਪਤਾਲ ਸੰਗਰੂਰ ਤੋਂ 1, ਸਿਵਲ ਹਸਪਤਾਲ ਮਲੇਰੋਕਟਲਾ ਤੋਂ 1, ਦਿੱਲੀ ਤੋਂ 3, ਡੀ.ਐਮ.ਸੀ. ਲੁਧਿਆਣਾ ਤੋਂ 4 ਅਤੇ ਮੋਹਾਲੀ ਤੋਂ 6 ਮਰੀਜ਼ ਛੁੱਟੀ ਮਿਲਣ ਤੋਂ ਬਾਅਦ ਆਪੋ ਆਪਣੇ ਘਰ ਪਰਤੇ ਹਨ।
ਜ਼ਿਲਾ ਬਰਨਾਲਾ ’ਚ 12 ਨਵੇਂ ਮਾਮਲੇ ਆਏ ਸਾਹਮਣੇ
ਜ਼ਿਲ੍ਹਾ ਬਰਨਾਲਾ ਵਿਚ ਹੁਣ ਤੱਕ 24565 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ 1477 ਮਰੀਜ਼ ਪਾਜ਼ੇਟਿਵ ਪਾਏ ਗਏ ਤੇ 22567 ਕੇਸ ਨੈਗੇਟਿਵ ਪਾਏ ਗਏ। 521 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲੇ ’ਚ ਹੁਣ ਤੱਕ 1038 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜਦੋਂਕਿ ਜ਼ਿਲਾ ਬਰਨਾਲਾ ’ਚ ਕੋਰੋਨਾ ਵਾਇਰਸ ਦੇ 12 ਨਵੇਂ ਕੇਸ ਸਾਹਮਣੇ ਆਏ ਹਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ’ਚੋਂ 12 ਕੇਸ ਸਾਹਮਣੇ ਆਏ ਹਨ। ਸ਼ਹਿਰ ਬਰਨਾਲਾ ਦੇ ਵੱਕ-ਵੱਖ ਹਿੱਸਿਆਂ ’ਚੋਂ 6 ਕੇਸ, ਬਲਾਕ ਧਨੌਲਾ ’ਚੋਂ 5 ਕੇਸ ਜਦੋਂਕਿ ਬਲਾਕ ਮਹਿਲ ਕਲਾਂ ’ਚੋਂ ਵੀ 0 ਅਤੇ ਬਲਾਕ ਤਪਾ ’ਚੋਂ 1 ਮਰੀਜ਼ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ ’ਚ 1477 ਕੇਸ ਸਾਹਮਣੇ ਆਏ ਹਨ। ਜਿਸ ਵਿਚੋਂ 20 ਮਰੀਜ਼ ਠੀਕ ਹੋ ਕੇ ਅੱਜ ਘਰਾਂ ਨੂੰ ਪਰਤ ਗਏ ਹਨ। 408 ਕੇਸ ਐਕਟਿਵ ਹਨ। ਬਰਨਾਲਾ ਅਰਬਨ ’ਚ ਇਕ ਮਰੀਜ਼ ਦੀ ਮੌਤ ਹੋਣ ਨਾਲ ਹੁਣ ਤੱਕ ਜ਼ਿਲੇ ’ਚ ਕੁੱਲ 31 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਬਲਾਕ ਵਾਈਜ਼ ਵੇਰਵਾ
ਬਰਨਾਲਾ ਅਰਬਨ
ਕੁੱਲ ਕੇਸ-861
ਠੀਕ ਹੋਏ-600
ਐਕਵਿਟ-245
ਮੌਤ-16
ਬਲਾਕ ਤਪਾ
ਕੁੱਲ ਕੇਸ-309
ਠੀਕ ਹੋਏ-235
ਐਕਟਿਵ-69
ਮੌਤ-5
ਬਲਾਕ ਧਨੌਲਾ
ਕੁੱਲ ਕੇਸ-186
ਠੀਕ ਹੋਏ-115
ਐਕਟਿਵ-66
ਮੌਤ-5
ਬਲਾਕ ਮਹਿਲ ਕਲਾਂ
ਕੁੱਲ ਕੇਸ-121
ਠੀਕ ਹੋਏ-88
ਐਕਟਿਵ-28
ਮੌਤ-5