ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ’ਚੋਂ 74 ਲੱਖ ਦਾ ਸੋਨਾ ਜ਼ਬਤ

Tuesday, Oct 06, 2020 - 02:56 AM (IST)

ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ’ਚੋਂ 74 ਲੱਖ ਦਾ ਸੋਨਾ ਜ਼ਬਤ

ਅੰਮ੍ਰਿਤਸਰ,(ਨੀਰਜ)- ਐੱਸ. ਜੀ. ਆਰ. ਡੀ. (ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ) ਏਅਰਪੋਰਟ ਅੰਮ੍ਰਿਤਸਰ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ’ਚੋਂ 74 ਲੱਖ ਦਾ ਸੋਨਾ ਜ਼ਬਤ ਕੀਤਾ ਹੈ। ਸੋਨੇ ਦਾ ਭਾਰ 1.422 ਕਿਲੋ ਹੈ ਅਤੇ ਇਹ 24 ਕੈਰੇਟ ਦਾ ਹੈ । ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਰਹਿਣ ਵਾਲੇ ਯਾਤਰੀ ਨੇ ਸੋਨੇ ਨੂੰ ਬਹੁਤ ਹੀ ਚਲਾਕੀ ਨਾਲ ਸੋਨੇ ਦੀ ਵਾਇਰਸ (ਤਾਰ) ਬਣਾ ਕੇ ਬੈਗ ਦੇ ਅੰਦਰ ਫਿੱਟ ਕੀਤਾ ਹੋਇਆ ਸੀ । ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।


author

Bharat Thapa

Content Editor

Related News