ਵੰਡ ਦੇ 72 ਸਾਲ ਬਾਅਦ ਪਾਕਿ ਨੇ ਇਤਿਹਾਸਕ ਗੁਰਦੁਆਰਾ ਚੋਆ ਸਾਹਿਬ ਦੇ ਖੋਲ੍ਹੇ ਦਰਵਾਜ਼ੇ

Saturday, Aug 03, 2019 - 03:15 AM (IST)

ਵੰਡ ਦੇ 72 ਸਾਲ ਬਾਅਦ ਪਾਕਿ ਨੇ ਇਤਿਹਾਸਕ ਗੁਰਦੁਆਰਾ ਚੋਆ ਸਾਹਿਬ ਦੇ ਖੋਲ੍ਹੇ ਦਰਵਾਜ਼ੇ

ਲਾਹੌਰ - ਵੰਡ ਦੇ 72 ਸਾਲ ਬਾਅਦ ਪਾਕਿਸਤਾਨ ਨੇ ਪੰਜਾਬ ਸੂਬੇ 'ਚ ਸਥਿਤ ਇਤਿਹਾਸਕ ਗੁਰਦੁਆਰੇ ਚੋਆ ਸਾਹਿਬ ਦੇ ਦਰਵਾਜ਼ੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਸਿੱਖ ਸ਼ਰਧਾਲੂਅਆਂ ਲਈ ਸ਼ੁੱਕਰਵਾਰ ਨੂੰ ਖੋਲ੍ਹ ਦਿੱਤੇ। ਇਹ ਕਦਮ ਨਵੰਬਰ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਦੀ ਤਿਆਰੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਸਾਲ 1947 'ਚ ਪੰਜਾਬ ਸੂਬੇ ਦੇ ਝੇਲਮ ਜ਼ਿਲੇ 'ਚ ਸਿੱਖ ਭਾਈਚਾਰੇ ਦੇ ਪਾਕਿਸਤਾਨ ਦੇ ਪਲਾਇਨ ਕਰ ਜਾਣ ਤੋਂ ਬਾਅਦ ਬੰਦ ਇਹ ਗੁਰਦੁਆਰਾ ਨਜ਼ਰਅੰਦਾਜ਼ ਦੀ ਸਥਿਤੀ 'ਚ ਸੀ।

PunjabKesari

ਯੂਨੇਸਕੋ ਦੇ ਗਲੋਬਲ ਵਿਰਾਸਤ ਰੋਹਤਾਸ ਕਿਲੇ ਦੇ ਕਰੀਬ ਸਥਿਤ ਗੁਰਦੁਆਰਾ ਚੋਆ ਸਾਹਿਬ ਨੂੰ ਕਈ ਉੱਚਧਿਕਾਰੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ 'ਚ ਇਕ ਵਿਸ਼ਾਲ ਪ੍ਰੋਗਰਾਮ 'ਚ ਖੋਲ੍ਹਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ 'ਅਰਦਾਸ' ਅਤੇ 'ਕੀਰਤਨ' ਦੇ ਨਾਲ ਹੋਈ। ਪਾਕਿ 'ਚ ਘੱਟ ਗਿਣਤੀ ਦੇ ਪਵਿੱਤਰ ਥਾਂਵਾਂ ਨੂੰ ਦੇਖਣ ਵਾਲੇ ਅਵੈਕਯੂਈ ਟਰੱਸਟ ਪ੍ਰਾਪਰਟੀ (ਈ. ਟੀ. ਪੀ. ਬੀ.) ਦੇ ਪ੍ਰਧਾਨ ਡਾ. ਆਮਿਰ ਅਹਿਮਦ ਪ੍ਰੋਗਰਾਮ ਦੇ ਮੁਖ ਮਹਿਮਾਨ ਸਨ।


author

Khushdeep Jassi

Content Editor

Related News