ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 7 ਦਿਨਾਂ ਦੀ ਛੁੱਟੀ ਦਾ ਐਲਾਨ, ਜਾਣੋ ਵਜ੍ਹਾ

Monday, Oct 16, 2023 - 09:18 PM (IST)

ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 7 ਦਿਨਾਂ ਦੀ ਛੁੱਟੀ ਦਾ ਐਲਾਨ, ਜਾਣੋ ਵਜ੍ਹਾ

ਫਰੀਦਕੋਟ : ਜ਼ਿਲ੍ਹੇ ਦੀ ਜੈਤੋ ਸਬ-ਡਵੀਜ਼ਨ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਖ਼ਬਰਾਂ ਅਨੁਸਾਰ ਜੈਤੋ ਦੇ 2 ਪ੍ਰਾਈਵੇਟ ਸਕੂਲਾਂ ਵਿੱਚ ਛੂਤ ਦੀ ਬਿਮਾਰੀ ਚਿਕਨ ਪਾਕਸ ਦੇ ਮਾਮਲੇ ਵੱਧ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅੱਜ ਇਨ੍ਹਾਂ ਦੋਵਾਂ ਸਕੂਲਾਂ ਨੂੰ 7 ਦਿਨਾਂ ਲਈ ਬੰਦ ਕਰਕੇ ਛੁੱਟੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਨੂੰਹ ਨੂੰ ਦਿੱਤੇ 15 ਲੱਖ, ਫਿਰ ਹੋਇਆ ਕੁਝ ਅਜਿਹਾ... ਮਾਮਲਾ ਪਹੁੰਚ ਗਿਆ ਥਾਣੇ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਬਿਮਾਰੀ ਤੋਂ ਪ੍ਰਭਾਵਿਤ ਬੱਚਿਆਂ ਨੂੰ ਆਈਸੋਲੇਟ ਕਰਨ ਅਤੇ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਇਲਾਕੇ ਵਿੱਚ ਮੌਜੂਦ ਹਨ। ਇਸ ਬਿਮਾਰੀ ਦੀ ਖ਼ਬਰ ਅਧਿਕਾਰੀਆਂ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਮੁੰਬਈ-ਗੋਆ ਹਾਈਵੇਅ 'ਤੇ ਬਣ ਰਿਹਾ ਓਵਰਬ੍ਰਿਜ ਡਿੱਗਾ, ਟੋਟੇ-ਟੋਟੇ ਹੋਇਆ ਪੁਲ, ਹਾਦਸਾ CCTV 'ਚ ਕੈਦ

ਉਨ੍ਹਾਂ ਕਿਹਾ ਕਿ ਡਾ. ਦੀਪਤੀ ਅਰੋੜਾ ਦੀ ਅਗਵਾਈ ਵਿੱਚ ਐਪੀਡੈਮੋਲੋਜਿਸਟ, ਚਮੜੀ ਦੇ ਮਾਹਿਰ, ਬਾਲ ਰੋਗਾਂ ਦੇ ਮਾਹਿਰ, ਏ.ਐੱਨ.ਐੱਮਜ਼, ਆਸ਼ਾ ਵਰਕਰਾਂ ਅਤੇ ਮਾਸ ਮੀਡੀਆ ਟੀਮਾਂ ਨੇ ਉਸ ਖੇਤਰ ਦਾ ਦੌਰਾ ਕੀਤਾ ਹੈ, ਜਿੱਥੇ ਇਹ ਸਕੂਲ ਸਥਿਤ ਹਨ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਬੰਦ ਸਕੂਲਾਂ ਸਮੇਤ ਜੈਤੋ ਸ਼ਹਿਰ ਦੇ ਕੁਲ 17 ਸਕੂਲ ਹਨ ਅਤੇ ਬਾਕੀ ਰਹਿੰਦੇ 15 ਸਕੂਲਾਂ 'ਚ ਵੀ ਇਸ ਬਿਮਾਰੀ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਚੁੱਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News