ਮੋਹਾਲੀ ''ਚ ਕੋਰੋਨਾ ਨੇ ਮਚਾਇਆ ਕੋਹਰਾਮ, ਇਕੱਠੇ 7 ਕੇਸਾਂ ਦੀ ਪੁਸ਼ਟੀ

Sunday, Jun 14, 2020 - 11:55 AM (IST)

ਮੋਹਾਲੀ ''ਚ ਕੋਰੋਨਾ ਨੇ ਮਚਾਇਆ ਕੋਹਰਾਮ, ਇਕੱਠੇ 7 ਕੇਸਾਂ ਦੀ ਪੁਸ਼ਟੀ

ਮੋਹਾਲੀ (ਪਰਦੀਪ) : ਮੋਹਾਲੀ 'ਚ ਇਸ ਸਮੇਂ ਕੋਰੋਨਾ ਵਾਇਰਸ ਨੇ ਆਪਣਾ ਪੂਰਾ ਕੋਹਰਾਮ ਮਚਾਇਆ ਹੋਇਆ ਹੈ। ਜ਼ਿਲ੍ਹੇ 'ਚ ਐਤਵਾਰ ਨੂੰ 7 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਰੀਜ਼ਾਂ 'ਚ ਡੇਰਾਬੱਸੀ ਦਾ 21 ਅਤੇ 23 ਸਾਲਾਂ ਦਾ ਨੌਜਵਾਨ, ਨਵਾਂਗਾਓਂ ਦਾ 37 ਸਾਲਾ ਵਿਅਕਤੀ, ਮੁਬਾਰਕਪੁਰ ਦਾ 57 ਸਾਲਾ ਵਿਅਕਤੀ,  ਡੇਰਾਬੱਸੀ ਦਾ 30 ਸਾਲਾ ਵਿਅਕਤੀ ਅਤੇ ਲਾਲੜੂ ਦਾ 32 ਸਾਲਾ ਪੁਰਸ਼ ਅਤੇ 28 ਸਾਲਾ ਦੀ ਕੁੜੀ ਸ਼ਾਮਲ ਹੈ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਨਵੇਂ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਦਾਖਲ ਕਰਾਇਆ ਗਿਆ ਹੈ। ਸਾਰੇ ਨਵੇਂ ਮਰੀਜ਼ ਪਹਿਲਾਂ ਤੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਸਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 167 ਤੱਕ ਪਹੁੰਚ ਗਈ ਹੈ, ਜਦੋਂ ਕਿ ਜ਼ਿਲ੍ਹੇ ਅੰਦਰ 47 ਸਰਗਰਮ ਮਾਮਲੇ ਹਨ। 
 


author

Babita

Content Editor

Related News