ਬਾਬਾ ਬਰਫਾਨੀ ਦੀ ਲਗਨ 'ਚ ਲੀਨ 69 ਸਾਲਾ ਦਸ਼ਵੰਤੀ, ਸਰਕਾਰੀ ਨੌਕਰੀ ਛੱਡ 25 ਸਾਲਾਂ ਤੋਂ ਕਰ ਰਹੀ ਸੇਵਾ

Monday, Jul 03, 2023 - 02:12 PM (IST)

ਅੰਮ੍ਰਿਤਸਰ- ਦੇਸ਼ ਭਰ 'ਚ ਅਮਰਨਾਥ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਵੱਡੀ ਗਿਣਤੀ ਦੀ ਬਾਬਾ ਬਰਫ਼ਾਨੀ ਦੇ ਦਰਸ਼ਨ ਲਈ ਜਾ ਰਹੇ ਹਨ। ਸ਼ਰਧਾਲੂਆਂ ਨੂੰ ਹਰ ਸਾਲ ਅਮਰਨਾਥ ਦੀ ਯਾਤਰਾਂ ਦਾ ਕਾਫ਼ੀ ਇੰਤਜ਼ਾਰ ਰਹਿੰਦਾ ਹੈ। ਇਨ੍ਹਾਂ ਸ਼ਰਧਾਲੂਆਂ 'ਚ ਇਕ ਦਸ਼ਵੰਤੀ ਡੀ ਦੁਲਾ ਅਜਿਹੀ ਭਗਤ ਹੈ ਜੋ ਬਾਬਾ ਬਰਫਾਨੀ ਦੀ 25 ਸਾਲ ਤੋਂ ਸੇਵਾ ਕਰਦੀ ਆ ਰਹੀ ਹੈ। 69 ਸਾਲਾ ਦੀ ਦਸ਼ਵੰਤੀ ਡੀ ਦੁਲਾ ਦਾ ਜਨਮ ਗੁਜਰਾਤ ਦੇ ਵਡੋਦਰਾ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਦਸ਼ਵੰਤੀ ਦੇ ਮਾਤਾ-ਪਿਤਾ ਧਾਰਮਿਕ ਸੁਭਾਅ ਦੇ ਸਨ ਅਤੇ ਉਹ ਹਮੇਸ਼ਾ ਉਨ੍ਹਾਂ ਨੂੰ ਦੇਖ ਕੇ ਪਾਠ-ਪੂਜਾ ਕਰਨ ਲੱਗੀ। ਦਸ਼ਵੰਤੀ ਨੇ ਆਪਣਾ ਵਿਆਹ ਵੀ ਨਹੀਂ ਕਰਵਾਇਆ ਅਤੇ 1977 'ਚ ਨਰਸਿੰਗ ਸਟਾਫ਼ ਦੀ ਸਰਕਾਰੀ ਨੌਕਰੀ ਮਿਲੀ।

ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ

1996 'ਚ ਦਸ਼ਵੰਤੀ ਅਮਰਨਾਥ ਦੇ ਦਰਸ਼ਨ ਲਈ ਗਈ ਸੀ, ਜਿਸ ਦੌਰਾਨ ਉਸ ਨੇ ਇਕ ਹਫ਼ਤਾ ਲੰਗਰ ਦੀ ਸੇਵਾ ਕੀਤੀ । ਸੇਵਾ ਤੋਂ ਬਾਅਦ ਉਸ ਨੂੰ ਵੱਖਰਾ ਅਹਿਸਾਸ ਹੋਇਆ। ਇਸ ਨੂੰ ਭੋਲੇ ਨਾਥ ਦੀ ਕਿਰਪਾ ਕਹੋ ਜਾ ਫ਼ਿਰ ਪਿਆਰ ਜਿਸ ਨੇ ਦਸ਼ਵੰਤੀ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਸ ਨੇ 1998 'ਚ ਆਪਣੀ ਨੌਕਰੀ ਤੋਂ ਸੇਵਾਮੁਕਤੀ ਲੈ ਲਈ। ਦਸ਼ਵੰਤੀ 25 ਸਾਲਾਂ ਤੋਂ  ਬਾਬਾ ਬਰਫਾਨੀ ਦੇ ਦਰਸ਼ਨ ਕਰ ਰਹੀ ਹੈ ਅਤੇ ਪਵਿੱਤਰ ਗੁਫ਼ਾ ਤੋਂ 300 ਮੀਟਰ ਪਹਿਲਾਂ ਮੁਫ਼ਤ ਜੋੜਾ ਘਰ 'ਚ ਸੇਵਾ ਕਰਦੀ ਹੈ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ 2 ਗ੍ਰਿਫ਼ਤਾਰ, 32 ਬੋਰ ਪਿਸਤੌਲ ਤੇ 50 ਰੌਂਦ ਬਰਾਮਦ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News