ਮੋਹਾਲੀ ''ਚ ''ਕੋਰੋਨਾ'' ਦੇ 67 ਨਵੇਂ ਕੇਸਾਂ ਦੀ ਪੁਸ਼ਟੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ

Wednesday, Aug 12, 2020 - 09:58 AM (IST)

ਮੋਹਾਲੀ ''ਚ ''ਕੋਰੋਨਾ'' ਦੇ 67 ਨਵੇਂ ਕੇਸਾਂ ਦੀ ਪੁਸ਼ਟੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ

ਮੋਹਾਲੀ (ਪਰਦੀਪ) : ਜ਼ਿਲ੍ਹੇ 'ਚ ਬੀਤੀ ਸ਼ਾਮ ਕੋਵਿਡ-19 ਦੇ 67 ਨਵੇਂ ਕੇਸ ਸਾਹਮਣੇ ਆਏ ਹਨ ਅਤੇ 25 ਮਰੀਜ਼ ਠੀਕ ਹੋਏ ਹਨ, ਜਦੋਂ ਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸ਼ਨਾਖਤ ਹੋਏ ਨਵੇਂ ਕੇਸਾਂ 'ਚ ਭਾਬਤ ਤੋਂ 29 ਸਾਲਾ ਪੁਰਸ਼, ਸੈਕਟਰ 80 ਤੋਂ 35 ਸਾਲਾ ਪੁਰਸ਼, ਸੋਹਾਣਾ ਤੋਂ 14 ਸਾਲਾ ਲੜਕਾ, 38 ਸਾਲਾ ਜਨਾਨੀ, ਸੈਕਟਰ 69 ਤੋਂ 65 ਸਾਲਾ ਪੁਰਸ਼, ਐਲ.ਆਈ.ਸੀ. ਕਾਲੋਨੀ ਖਰੜ ਤੋਂ 23 ਸਾਲਾ ਲੜਕੀ, ਫੇਜ਼-10 ਤੋਂ 36 ਸਾਲਾ ਪੁਰਸ਼, ਫੇਜ਼-1 ਤੋਂ 22 ਸਾਲਾ ਲੜਕਾ, ਫੇਜ਼-2 ਤੋਂ 18 ਸਾਲਾ ਲੜਕਾ, ਮੋਹਾਲੀ ਤੋਂ 30 ਸਾਲਾ ਜਨਾਨੀ, ਖਰੜ ਤੋਂ 3 ਸਾਲਾ ਬੱਚਾ, ਸੈਕਟਰ-110 ਖਰੜ ਤੋਂ 63 ਸਾਲਾ ਜਨਾਨੀ, ਜੰਗਪੁਰ ਤੋਂ 77 ਸਾਲਾ ਪੁਰਸ਼, ਖਰੜ ਤੋਂ 30 ਸਾਲਾ ਪੁਰਸ਼, ਫੇਜ਼-6 ਤੋਂ 23 ਸਾਲਾ ਲੜਕਾ, ਸੈਕਟਰ-127 ਖਰੜ ਤੋਂ 28 ਸਾਲਾ ਜਨਾਨੀ, 30 ਸਾਲਾ ਪੁਰਸ਼, ਫੇਜ਼-2 ਤੋਂ 74 ਸਾਲਾ ਪੁਰਸ਼, ਫੇਜ਼-7 ਤੋਂ 25 ਸਾਲਾ ਲੜਕਾ, ਬਲੌਂਗੀ ਤੋਂ 27 ਸਾਲਾ ਜਨਾਨੀ, ਫੇਜ਼-7 ਤੋਂ 38 ਸਾਲਾ ਪੁਰਸ਼, ਜੁਝਾਰ ਨਗਰ ਤੋਂ 22 ਸਾਲਾ ਲੜਕੀ, 54 ਸਾਲਾ ਪੁਰਸ਼ ਜ਼ੀਰਕਪੁਰ ਤੋਂ, ਸੰਨੀ ਐਨਕਲੇਵ ਤੋਂ 76 ਸਾਲਾ ਪੁਰਸ਼, ਪਿੰਡ ਨਾਡਾ ਤੋਂ 44 ਸਾਲਾ ਪੁਰਸ਼, ਏਰੋਸਿਟੀ ਤੋਂ 28 ਸਾਲਾ ਜਨਾਨੀ, 33 ਸਾਲਾ ਪੁਰਸ਼, ਮੋਹਾਲੀ ਤੋਂ 7 ਸਾਲਾ ਲੜਕਾ, ਮੋਹਾਲੀ ਤੋਂ 29 ਸਾਲਾ ਜਨਾਨੀ, ਬਲਟਾਣਾ ਤੋਂ 38 ਸਾਲਾ ਪੁਰਸ਼, 38 ਸਾਲਾ ਜਨਾਨੀ, ਸੈਕਟਰ-106 ਤੋਂ 30 ਸਾਲਾ ਪੁਰਸ਼, ਸੈਕਟਰ-79 ਤੋਂ 37 ਸਾਲਾ ਜਨਾਨੀ, ਢਕੋਲੀ ਤੋਂ 22 ਸਾਲਾ ਲੜਕਾ, ਫੇਜ਼-11 ਤੋਂ 62 ਸਾਲਾ ਜਨਾਨੀ, ਡੇਰਾਬੱਸੀ ਤੋਂ 68 ਸਾਲਾ ਜਨਾਨੀ, ਸੈਕਟਰ-90 ਤੋਂ 93 ਸਾਲਾ ਪੁਰਸ਼, ਫੇਜ਼-9 ਤੋਂ 62 ਸਾਲਾ ਪੁਰਸ਼, ਢਕੋਲੀ ਤੋਂ 38 ਸਾਲਾ ਪੁਰਸ਼, ਨਯਾਗਾਓਂ ਤੋਂ 33 ਸਾਲਾ ਜਨਾਨੀ, ਬੜਮਾਜਰਾ ਤੋਂ 28 ਸਾਲਾ ਪੁਰਸ਼, ਫੇਜ਼-7 ਤੋਂ 70 ਸਾਲਾ ਪੁਰਸ਼, ਲੋਹਗੜ ਤੋਂ 34 ਸਾਲਾ ਪੁਰਸ਼, ਖਰੜ ਤੋਂ 72 ਸਾਲਾ ਪੁਰਸ਼, ਕੁਰਾਲੀ ਤੋਂ 28 ਸਾਲਾ ਜਨਾਨੀ, ਖਰੜ ਤੋਂ 40 ਸਾਲਾ ਜਨਾਨੀ, ਮੋਹਾਲੀ ਤੋਂ 32 ਸਾਲਾ ਪੁਰਸ਼, ਢਕੋਲੀ ਤੋਂ 60 ਸਾਲਾ ਪੁਰਸ਼, ਫੇਜ਼-1 ਬਲਟਾਣਾ ਤੋਂ 63 ਸਾਲਾ ਪੁਰਸ਼, 60 ਸਾਲਾ ਜਨਾਨੀ, 33 ਸਾਲਾ ਜਨਾਨੀ, ਭਾਬਤ ਤੋਂ 35 ਸਾਲਾ ਜਨਾਨੀ, ਬਾਲਟਾਣਾ ਤੋਂ 30 ਸਾਲਾ ਜਨਾਨੀ, ਭਾਬਤ ਤੋਂ 35 ਸਾਲਾ ਜਨਾਨੀ, ਬਾਲਟਾਣਾ ਤੋਂ 30 ਸਾਲਾ ਜਨਾਨੀ, ਫੇਜ਼-4 ਤੋਂ 42 ਸਾਲਾ ਪੁਰਸ਼, ਬਾਲਟਾਣਾ ਤੋਂ 40 ਸਾਲਾ ਪੁਰਸ਼, 49 ਸਾਲਾ ਪੁਰਸ਼, ਪਡਿਆਲਾ ਤੋਂ 30 ਸਾਲਾ ਪੁਰਸ਼, 80 ਸਾਲਾ ਪੁਰਸ਼, 50 ਸਾਲਾ ਪੁਰਸ਼, 45 ਸਾਲਾ ਜਨਾਨੀ, 12 ਸਾਲਾ ਬੱਚਾ, 17 ਸਾਲਾ ਲੜਕਾ, 18 ਸਾਲਾ ਲੜਕਾ, 20 ਸਾਲਾ ਲੜਕੀ, ਸੈਕਟਰ-71 ਤੋਂ 24 ਸਾਲਾ ਜਨਾਨੀ ਅਤੇ ਫੇਜ਼-9 ਤੋਂ 36 ਸਾਲਾ ਪੁਰਸ਼ ਸ਼ਾਮਲ ਹਨ। 

ਇਹ ਵੀ ਪੜ੍ਹੋ : 10 ਸਾਲਾਂ ਦੀ ਬੱਚੀ 'ਤੇ ਬੇਈਮਾਨ ਹੋਇਆ ਗੁਆਂਢੀ, ਅਮਰੂਦ ਤੋੜਨ ਬਹਾਨੇ ਲੈ ਗਿਆ ਤੇ ਫਿਰ...

ਬੀਤੇ ਦਿਨ ਜ਼ਿਲ੍ਹੇ ਅੰਦਰ ਕੋਰੋਨਾ ਦੇ 25 ਮਰੀਜ਼ ਠੀਕ ਹੋ ਗਏ, ਜਦੋਂ ਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਸੰਨੀ ਇਨਕਲੇਵ ਖਰੜ ਤੋਂ ਇਕ 28 ਸਾਲਾ ਜਨਾਨੀ ਦੀ ਪੀ. ਜੀ. ਆਈ. 'ਚ ਮੌਤ ਹੋ ਗਈ ਜੋ ਕਈ ਬੀਮਾਰੀਆਂ ਤੋਂ ਪੀੜਤ ਸੀ, ਜਦੋਂ ਕਿ ਦੂਜਾ ਮਾਣਕਪੁਰ ਤੋਂ 62 ਸਾਲਾ ਪੁਰਸ਼ ਦੀ ਮੌਤ ਹੋਈ । ਇਹ ਵੀ ਕਈ ਹੋਰ ਬੀਮਾਰੀਆਂ ਤੋਂ ਪੀੜਤ ਸੀ। ਜ਼ਿਲ੍ਹੇ 'ਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1452 ਹੋ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 689 ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 740 ਹੈ ਅਤੇ 23 ਮਰੀਜ਼ਾਂ ਦੀ ਹੁਣ ਤੱਕ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ 'ਜਨਮ ਅਸ਼ਟਮੀ' ਦੀ ਪੰਜਾਬ ਵਾਸੀਆਂ ਨੂੰ ਵਧਾਈ
ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਅੱਜ ਵੰਡੇ ਜਾਣਗੇ 'ਕੈਪਟਨ ਦੇ ਸਮਾਰਟਫੋਨ', ਜਾਣੋ ਕਿਸ ਜ਼ਿਲ੍ਹੇ 'ਚ ਕਿੰਨੇ ਮਿਲਣਗੇ


author

Babita

Content Editor

Related News