65 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਸਮੱਗਲਰ ਗ੍ਰਿਫਤਾਰ

Monday, Mar 05, 2018 - 07:13 AM (IST)

ਲੁਧਿਆਣਾ, (ਪੰਕਜ)- ਸ਼ਿਮਲਾਪੁਰੀ ਪੁਲਸ ਨੇ ਨਾਜਾਇਜ਼ ਸ਼ਰਾਬ ਸਮੱਗਲਿੰਗ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ 50 ਪੇਟੀਆਂ ਬਰਾਮਦ ਕੀਤੀਆਂ ਹਨ।
ਜਾਂਚ ਅਧਿਕਾਰੀ ਸੰਸਾਰ ਸਿਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਨਿਊ ਜਨਤਾ ਨਗਰ ਨੇੜੇ ਸਬਜ਼ੀ ਮੰਡੀ ਨਿਵਾਸੀ ਆਪਣੇ ਘਰ 'ਚ ਨਾਜਾਇਜ਼ ਸ਼ਰਾਬ ਦੀ ਖੇਪ ਜਮ੍ਹਾ ਕਰ ਕੇ ਅੱਗੇ ਸਪਲਾਈ ਕਰਦਾ ਹੈ, ਜਿਸ 'ਤੇ ਉਨ੍ਹਾਂ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਘਰ 'ਚੋਂ 30 ਪੇਟੀਆਂ ਦੇਸੀ ਤੇ 20 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਉਥੇ ਦੂਸਰੇ ਪਾਸੇ ਫੋਕਲ ਪੁਆਇੰਟ ਪੁਲਸ ਨੇ ਗਿਆਸਪੁਰਾ ਨਿਵਾਸੀ ਅਮਰਜੀਤ ਸਿੰਘ ਪੁੱਤਰ ਸੁਦਰਸ਼ਨ ਦੇ ਘਰ ਛਾਪੇਮਾਰੀ ਕਰ ਕੇ 9 ਪੇਟੀਆਂ ਡਾਲਰ ਤੇ 6 ਪੇਟੀਆਂ ਰਸਭਰੀ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਦੋਂ ਕਿ ਮੁਲਜ਼ਮ ਪੁਲਸ ਨੂੰ ਦੇਖ ਕੇ ਫਰਾਰ ਹੋ ਗਿਆ।


Related News