ਬਰਨਾਲਾ ਜ਼ਿਲ੍ਹੇ ’ਚ ਕੋਰੋਨਾ ਨਾਲ 2 ਦੀ ਮੌਤ, 61 ਨਵੇਂ ਕੇਸ ਆਏ ਸਾਹਮਣੇ
Thursday, Aug 13, 2020 - 02:37 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਬਰਨਾਲਾ ’ਚ ਅੱਜ ਕੋਰੋਨਾ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਜ਼ਿਲੇ ’ਚ ਕੁੱਲ 61 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ’ਚ ਜ਼ਿਲਾ ਬਰਨਾਲਾ ਜੇਲ ’ਚੋਂ 32 ਕੈਦੀ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਬਰਨਾਲਾ ’ਚੋਂ 20 ਕੇਸ ਬਲਾਕ ਧਨੌਲਾ , ਤਿੰਨ ਕੇਸ ਬਲਾਕ ਤਪਾ, ਛੇ ਕੇਸ ਅਤੇ ਜ਼ਿਲਾ ਜੇਲ ’ਚੋਂ 32 ਕੇਸ ਸਾਹਮਣੇ ਆਏ ਹਨ। ਜ਼ਿਲਾ ਬਰਨਾਲਾ ’ਚ ਅੱਜ ਦੋ ਮੌਤਾਂ ਵੀ ਹੋਈਆਂ ਹਨ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਬਰਨਾਲਾ ’ਚ ਵੱਧ ਰਹੇ ਕੋਰੋਨਾ ਕੇਸਾਂ ਕਾਰਣ ਸਿਹਤ ਵਿਭਾਗ ਨੂੰ ਵੀ ਚਿੰਤਾ ’ਚ ਪਾ ਦਿੱਤਾ ਹੈ। ਸਿਹਤ ਵਿਭਾਗ ਦੀ ਟੀਮ ਬੀਤੇ ਦਿਨੀਂ ਕੱਚਾ ਕਾਲਜ ਰੋਡ ’ਤੇ ਘਰ-ਘਰ ਜਾ ਕੇ ਕੋਰੋਨਾ ਟੈਸਟ ਕਰਨ ਲਈ ਗਈ ਸੀ ਪਰ ਉੱਥੇ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।