ਜਲੰਧਰ ਤੇ ਅੰਮ੍ਰਿਤਸਰ ''ਚ ਸਰਕਾਰੀ ਬੱਸਾਂ ਨੂੰ ਅੱਗ ਲੱਗਣ ਕਾਰਨ ਹੋਇਆ 60 ਲੱਖ ਦਾ ਨੁਕਸਾਨ

Saturday, Aug 05, 2023 - 11:47 AM (IST)

ਜਲੰਧਰ ਤੇ ਅੰਮ੍ਰਿਤਸਰ ''ਚ ਸਰਕਾਰੀ ਬੱਸਾਂ ਨੂੰ ਅੱਗ ਲੱਗਣ ਕਾਰਨ ਹੋਇਆ 60 ਲੱਖ ਦਾ ਨੁਕਸਾਨ

ਜਲੰਧਰ (ਪੁਨੀਤ)–ਜਲੰਧਰ ਡਿਪੂ ਵਿਚ ਖੜ੍ਹੀਆਂ 2 ਸਰਕਾਰੀ ਬੱਸਾਂ ਨੂੰ ਅੱਗ ਲੱਗਣ ਨਾਲ ਵਿਭਾਗ ਨੂੰ 30-35 ਲੱਖ ਦਾ ਨੁਕਸਾਨ ਹੋਇਆ ਹੈ। ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅੱਗ ਲੱਗਣ ਦੇ ਕਾਰਨਾਂ ’ਤੇ ਅਜੇ ਭੰਬਲਭੂਸਾ ਬਣਿਆ ਹੋਇਆ ਹੈ। ਅੱਜ ਅੱਗ ਲੱਗਣ ਦਾ ਹਾਦਸਾ ਸਿਰਫ਼ ਜਲੰਧਰ ਵਿਚ ਹੀ ਨਹੀਂ, ਸਗੋਂ ਅੰਮ੍ਰਿਤਸਰ ਵਿਚ ਵੀ ਹੋਇਆ ਹੈ। ਸਵੇਰੇ 5.30 ਵਜੇ ਦੇ ਲਗਭਗ ਅੰਮ੍ਰਿਤਸਰ ਡਿਪੂ-2 ਵਿਚ ਖੜ੍ਹੀ ਨਵੀਂ ਬੱਸ ਨੂੰ ਅੱਗ ਲੱਗ ਗਈ, ਜਿਸ ਦੀ ਕੀਮਤ 26-27 ਲੱਖ ਦੇ ਲਗਭਗ ਦੱਸੀ ਗਈ ਹੈ। ਇਸ ਕਾਰਨ ਵਿਭਾਗ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿਚ ਮਿਲਾ ਕੇ 60 ਲੱਖ ਦੇ ਲਗਭਗ ਨੁਕਸਾਨ ਹੋਇਆ ਹੈ। ਵਿਭਾਗ ਵੱਲੋਂ ਜਾਂਚ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਡਿਪੂ-2 ਵਿਚ ਜਿਸ ਬੱਸ ਵਿਚ ਸਭ ਤੋਂ ਪਹਿਲਾਂ ਅੱਗ ਲੱਗੀ, ਉਹ ਕਾਫ਼ੀ ਸਮੇਂ ਤੋਂ ਖੜ੍ਹੀ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਲਗਾਤਾਰ ਬਾਰਿਸ਼ਾਂ ਪਈਆਂ, ਜਿਸ ਕਾਰਨ ਜ਼ਮੀਨ ਅਤੇ ਬੱਸਾਂ ਨੂੰ ਲਗਾਤਾਰ ਪਾਣੀ ਲੱਗ ਰਿਹਾ ਹੈ। ਇਸ ਦੇ ਬਾਵਜੂਦ ਬੱਸਾਂ ਨੂੰ ਅੱਗ ਲੱਗਣਾ ਸਵਾਲਾਂ ਦੇ ਘੇਰੇ ਵਿਚ ਆ ਰਿਹਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਦੁਪਹਿਰ ਦੇ ਸਮੇਂ ਡਿਪੂ ਵਿਚ ਖੜ੍ਹੀਆਂ ਬੱਸਾਂ ਨੂੰ ਅੱਗ ਲੱਗਣ ਨਾਲ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਡਿਪੂ ਵਿਚ ਮੌਜੂਦ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਉਣ ਦੇ ਬਹੁਤ ਯਤਨ ਕੀਤੇ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤਕ ਬੱਸਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਡਾਇਰੈਕਟਰ ਆਫਿਸ ਅਤੇ ਸਥਾਨਕ ਜੀ. ਐੱਮ. ਨੇ ਆਪਣੇ ਪੱਧਰ ’ਤੇ ਟੈਕਨੀਕਲ ਕਰਮਚਾਰੀਆਂ ਦੀ ਕਮੇਟੀ ਬਣਾਈ ਹੈ।

ਉੱਤਰਾਖੰਡ ਦੇ ਟਨਕਪੁਰ ਰੂਟ ’ਤੇ ਭੇਜਣ ਲਈ ਬੱਸ ਨੰਬਰ 4527 ਦੀ ਟੈਂਕੀ ਬਦਲੀ ਜਾ ਰਹੀ ਸੀ ਕਿਉਂਕਿ ਇਸ ਰੂਟ ’ਤੇ ਜਾਣ ਵਾਲੀਆਂ ਗੱਡੀਆਂ ਵਿਚ ਵੱਡੀਆਂ ਟੈਂਕੀਆਂ ਲਾਉਣ ਦੀ ਲੋੜ ਹੁੰਦੀ ਹੈ। ਬੱਸਾਂ ਦੀਆਂ ਟੈਂਕੀਆਂ ਬਦਲਣ ਦੌਰਾਨ 9690 ਬੱਸ ਵਿਚ ਅੱਗ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਅੱਗ ਨੇ 4527 ਨੰਬਰ ਬੱਸ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਟੈਂਕੀਆਂ ਬਦਲਣ ਦੇ ਘਟਨਾਕ੍ਰਮ ਦੌਰਾਨ ਹੋਇਆ ਇਹ ਹਾਦਸਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ।
ਦੂਜੇ ਪਾਸੇ ਜਲੰਧਰ ਡਿਪੂ-2 ਦੇ ਜੀ. ਐੱਮ. ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਗ ਲੱਗਣ ਦੀ ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਕਮੇਟੀ ਬਣਾ ਦਿੱਤੀ ਸੀ। ਜਾਂਚ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ: ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

ਕਾਰਜਕਾਰੀ ਡਾਇਰੈਕਟਰ, ਜੀ. ਐੱਮ. ਰੈਂਕ ਦੇ ਅਧਿਕਾਰੀ ਕਰਨਗੇ ਜਾਂਚ
ਅੱਗ ਲੱਗਣ ਤੋਂ ਬਾਅਦ ਡਾਇਰੈਕਟਰ ਸਟੇਟ ਟਰਾਂਸਪੋਰਟ ਅਮਨਦੀਪ ਕੌਰ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਕ੍ਰਮ ਵਿਚ ਜਲੰਧਰ-2 ਵਿਚ ਲੱਗੀ ਅੱਗ ਦੀ ਜਾਂਚ ਕਾਰਜਕਾਰੀ ਡਾਇਰੈਕਟਰ (ਆਪ੍ਰੇਸ਼ਨ ਪਨਬੱਸ), ਮਕੈਨੀਕਲ ਐਂਡ ਮੋਬਾਇਲ ਇੰਜੀਨੀਅਰ-ਕਮ-ਕਾਰਜਕਾਰੀ ਡਾਇਰੈਕਟਰ (ਟੈਕਨੀਕਲ) ਪਰਮਵੀਰ ਸਿੰਘ ਅਤੇ ਪਠਾਨਕੋਟ ਡਿਪੂ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਥੇ ਹੀ, ਇਨ੍ਹਾਂ ਹੁਕਮਾਂ ਵਿਚ ਅੰਮ੍ਰਿਤਸਰ-2 ਵਿਚ ਖੜ੍ਹੀ ਬੱਸ ਨੂੰ ਅੱਗ ਲੱਗਣ ਦੀ ਜਾਂਚ ਦੀ ਜ਼ਿੰਮੇਵਾਰੀ ਸਟੋਰ ਦੇ ਕਾਰਜਕਾਰੀ ਡਾਇਰੈਕਟਰ ਸਰਬਜੀਤ ਸਿੰਘ ਅਤੇ ਪੱਟੀ ਦੇ ਜੀ. ਐੱਮ. ਦਾਰਾ ਸਿੰਘ ਨੂੰ ਸੌਂਪੀ ਗਈ ਹੈ। ਇਸ ਕ੍ਰਮ ਵਿਚ ਜਾਂਚ ਅਧਿਕਾਰੀਆਂ ਨੂੰ 7 ਅਗਸਤ ਤਕ ਆਪਣੀ ਰਿਪੋਰਟ ਡਾਇਰੈਕਟਰ ਆਫ਼ਿਸ ਨੂੰ ਭੇਜਣੀ ਹੋਵੇਗੀ।

ਇਹ ਵੀ ਪੜ੍ਹੋ- ਨੂਰਮਹਿਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ, ਨਵਜੰਮੀ ਬੱਚੀ ਖੇਤਾਂ ’ਚੋਂ ਮਿਲੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News