ਜ਼ਿਲ੍ਹਾ ਗੁਰਦਾਸਪੁਰ 'ਚ BSF ਜਵਾਨਾਂ ਨੂੰ ਵੱਡੀ ਸਫ਼ਲਤਾ, 300 ਕਰੋੜ ਦੀ ਹੈਰੋਇਨ ਬਰਾਮਦ
Sunday, Jul 19, 2020 - 08:31 AM (IST)
ਗੁਰਦਾਸਪੁਰ (ਵਿਨੋਦ, ਗੁਰਪ੍ਰੀਤ,ਬੇਰੀ, ਕੰਵਲਜੀਤ, ਮਨਮੋਹਨ) : ਜ਼ਿਲ੍ਹਾ ਗੁਰਦਾਸਪੁਰ 'ਚ ਐਤਵਾਰ ਸਵੇਰੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਪਾਕਿਸਤਾਨ ਤੋਂ ਭੇਜੀ 300 ਕਰੋੜ ਰੁਪਏ ਦੀ ਕੀਮਤ ਦੀ 60 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ. ਆਈ. ਜੀ. ਰਾਜੇਸ਼ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਪਾਕਿਸਤਾਨ ਦੇ ਨਾਲ ਲੱਗਦੀ ਨਗਲੀ ਘਾਟ ਵੀ. ਓ. ਪੀ. ਦੇ ਸਾਹਮਣੇ ਰਾਵੀ ਦਰਿਆ 'ਚ ਸਵੇਰੇ 3.15 ਵਜੇ ਜਵਾਨਾਂ ਨੂੰ ਕੁੱਝ ਤੈਰਦਾ ਹੋਇਆ ਭਾਰਤੀ ਸਰਹੱਦ ਵੱਲ ਆਉਂਦਾ ਦਿਖਾਈ ਦਿੱਤਾ।
ਇਹ ਵੀ ਪੜ੍ਹੋ : ਨਵ-ਵਿਆਹੁਤਾ ਧੀ ਦੀਆਂ ਰੁਲ੍ਹੀਆਂ ਸਦਰਾਂ, ਮਾਪਿਆਂ ਪੱਲੇ ਪਾਇਆ ਉਮਰਾਂ ਦਾ ਰੋਣਾ
ਸੀਮਾ ਸੁਰੱਖਿਆ ਬਲ ਦੀ 10 ਬਟਾਲੀਅਨ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ 'ਤੇ ਉਸ ਵਗਦੀ ਆ ਰਹੀ ਚੀਜ਼ 'ਤੇ ਕਾਬੂ ਪਾਉਣ ਤੋਂ ਬਾਅਦ ਜਦੋਂ ਉਸ ਨੂੰ ਜਾਂਚਿਆ ਤਾਂ ਉਸ 'ਤੇ ਹੈਰੋਇਨ ਦੇ 60 ਪੈਕਟ ਰੱਖੇ ਹੋਏ ਬਰਾਮਦ ਹੋਏ। ਡੀ. ਆਈ. ਜੀ. ਰਾਜੇਸ਼ ਸ਼ਰਮਾ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 300 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਇਸ ਸਬੰਧੀ ਸਰਚ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ : ...ਤੇ ਹੁਣ ਵਾਹਨ ਚਾਲਕ ਮੌਕੇ 'ਤੇ ਹੀ ਭੁਗਤ ਸਕਣਗੇ 'ਚਲਾਨ'
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਦੇ ਜਣੇਪੇ ਲਈ ਬਣੇ ਵੱਖਰੇ ਕਮਰੇ