ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ''ਚ 6 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 288
Thursday, May 28, 2020 - 10:37 AM (IST)
ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ 'ਚ ਕੋਰੋਨਾ ਵਾਇਰਸ ਦੇ 6 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਕੇਸਾਂ 'ਚ 8, 12, 15, 16 ਅਤੇ 17 ਸਾਲਾਂ ਦੇ 5 ਬੱਚੇ ਸ਼ਾਮਲ ਹਨ, ਜਦੋਂ ਕਿ ਇਕ 53 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਬਾਪੂਧਾਮ ਕਾਲੋਨੀ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 216 'ਤੇ ਪੁੱਜ ਗਈ ਹੈ, ਜਦੋਂ ਕਿ ਸ਼ਹਿਰ ਅੰਦਰ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 288 ਹੋ ਗਈ ਹੈ। ਇਹ ਵੀ ਦੱਸ ਦੇਈਏ ਕਿ ਸ਼ਹਿਰ ਦੀ ਸੂਦ ਧਰਮਸ਼ਾਲਾ ਤੋਂ 46 ਕੋਰੋਨਾ ਮਰੀਜ਼ ਠੀਕ ਹੋ ਕੇ ਹਸਪਤਾਲ ਤੋਂ ਆਪਣੇ ਘਰਾਂ ਨੂੰ ਪਰਤ ਗਏ ਹਨ। ਸਾਰੇ ਮਰੀਜ਼ ਇੱਥੇ ਆਪਣਾ ਆਈਸੋਲੇਸ਼ਨ ਦਾ ਸਮਾਂ ਪੂਰਾ ਕਰ ਰਹੇ ਸਨ ਅਤੇ ਸਾਰੇ ਹੀ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਦੋਰਾਹਾ 'ਚ ਵੱਡੀ ਵਾਰਦਾਤ, ਠੇਕੇ 'ਚੋਂ ਸ਼ਰਾਬ ਨਾ ਮਿਲਣ 'ਤੇ ਕਰਿੰਦੇ ਦਾ ਕਤਲ
ਜੱਜ ਖੁਦ ਹੋਇਆ ਇਕਾਂਤਵਾਸ
ਪੁਲਸ ਮੁਲਾਜ਼ਮ ਨਾਲ ਕੁੱਟਮਾਰ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਦੇ ਇਕ ਜੱਜ ਕੋਲ ਪੇਸ਼ ਕੀਤੇ ਮੁਲਜ਼ਮ ਸੰਜੇ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜੱਜ ਖੁਦ ਇਕਾਂਤਵਾਸ ਹੋ ਗਏ ਹਨ। ਬਾਪੂਧਾਮ ਚੌਂਕੀ 'ਚ ਤਾਇਨਾਤ ਸਿਪਾਹੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਸੈਕਟਰ-26 ਥਾਣਾ ਪੁਲਸ ਨੇ ਬੀਤੇ ਸ਼ਨੀਵਾਰ ਮੁਲਜ਼ਮ ਸੰਜੇ ਨੂੰ ਜੇ. ਐਮ. ਆਈ. ਸੀ. ਜੱਜ ਇੰਦਰਜੀਤ ਸਿੰਘ ਦੇ ਸੈਕਟਰ-39 ਸਥਿਤ ਘਰ 'ਚ ਪੇਸ਼ ਕੀਤਾ ਸੀ, ਉੱਥੇ ਹੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਨ. ਕੇ. ਨੰਦਾ ਨੇ ਵੀ ਇਸ ਤੋਂ ਬਾਅਦ ਸਾਰੇ ਵਕੀਲਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਨਲਾਈਨ ਹੀ ਆਪਣਾ ਕੰਮ ਕਰਨ ਅਤੇ ਜਦੋਂ ਜ਼ਰੂਰੀ ਹੋਵੇ, ਸਿਰਫ ਉਦੋਂ ਹੀ ਅਦਾਲਤ 'ਚ ਆਉਣ। ਵਕੀਲ ਆਪਣੇ ਚੈਂਬਰ 'ਚ ਵੀ ਲੋਕਾਂ ਨੂੰ ਬੁਲਾ ਸਕਦੇ ਹਨ।
ਇਹ ਵੀ ਪੜ੍ਹੋ : ...ਤੇ ਹੁਣ ਆਪਣੇ ਗ੍ਰਹਿ ਜ਼ਿਲ੍ਹੇ 'ਚ ਹੀ CBSE ਦੀਆਂ ਰਹਿੰਦੀਆਂ ਪ੍ਰੀਖਿਆਵਾਂ ਦੇ ਸਕਣਗੇ ਵਿਦਿਆਰਥੀ