ਮੋਹਾਲੀ ''ਚ ਕੋਰੋਨਾ ਦਾ ਕਹਿਰ, 6 ਨਵੇਂ ਕੇਸਾਂ ਦੀ ਪੁਸ਼ਟੀ
Sunday, Jun 28, 2020 - 12:24 PM (IST)
ਮੋਹਾਲੀ (ਰਣਬੀਰ, ਪਰਦੀਪ) : ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇੱਥੇ ਰੋਜ਼ਾਨਾ ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਬੀਤੀ ਰਾਤ ਮੋਹਾਲੀ ਜ਼ਿਲ੍ਹੇ 'ਚ 6 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਮਰੀਜ਼ਾਂ 'ਚੋਂ 4 ਪਾਜ਼ੇਟਿਵ ਖਰੜ ਨਾਲ ਸਬੰਧਿਤ ਹਨ। ਨਵੇਂ ਮਰੀਜ਼ਾਂ 'ਚ ਖਰੜ ਦੀ 50 ਸਾਲਾ ਜਨਾਨੀ, 24 ਸਾਲਾ ਨੌਜਵਾਨ, 82 ਸਾਲਾ ਬਜ਼ੁਰਗ (ਗਿਲਕੋ ਵੈਲੀ) ਅਤੇ 40 ਸਾਲਾ ਪੁਰਸ਼ (ਗਿਲਕੋ ਵੈਲੀ) ਸ਼ਾਮਲ ਹਨ, ਜਦੋਂ ਕਿ ਜ਼ੀਰਕਪੁਰ ਦੇ ਮਾਇਆ ਗਾਰਡਨ ਦਾ 61 ਸਾਲਾ ਪੁਰਸ਼ ਅਤੇ ਸੈਕਟਰ-71 ਦੀ 57 ਸਾਲਾ ਜਨਾਨੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ਪਾਤੜਾਂ 'ਚ ਵੱਧ ਰਿਹੈ ਕੋਰੋਨਾ, ਹੁਣ ਫੈਕਟਰੀ ਮਜ਼ਦੂਰ ਦੀ ਰਿਪੋਰਟ ਆਈ ਪਾਜ਼ੇਟਿਵ
ਖਰੜ ਨਾਲ ਸਬੰਧਿਤ ਮਰੀਜ਼ ਪਹਿਲਾਂ ਤੋਂ ਪੀੜਤ ਮਰੀਜ਼ਾਂ ਦੇ ਸੰਪਰਕ 'ਚ ਆਉਣ ਕਾਰਨ ਪਾਜ਼ੇਟਿਵ ਆਏ ਹਨ। ਫਿਲਹਾਲ ਇਸ ਤੋਂ ਬਾਅਦ ਮੋਹਾਲੀ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 252 ਤੱਕ ਪਹੁੰਚ ਗਈ ਹੈ, ਜਦੋਂ ਕਿ 191 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਇਸ ਦੇ ਨਾਲ ਹੀ ਸ਼ਹਿਰ 'ਚ ਇਸ ਸਮੇਂ 58 ਸਰਗਰਮ ਮਾਮਲੇ ਚੱਲ ਰਹੇ ਹਨ ਅਤੇ 3 ਲੋਕਾਂ ਦੀ ਕੋਰੋਨਾ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਜੰਗ ਦੀ ਮੋਹਰੀ ਪੰਜਾਬ ਪੁਲਸ ਨੂੰ ਛਤਰੀਆਂ ਕੀਤੀਆਂ ਭੇਂਟ