6 ਮਹੀਨਿਆਂ ਤੋਂ ਹੋ ਰਹੀ ਲੀਕੇਜ; ਪ੍ਰਸ਼ਾਸਨ ਬੇਖਬਰ

Sunday, Feb 18, 2018 - 12:50 AM (IST)

6 ਮਹੀਨਿਆਂ ਤੋਂ ਹੋ ਰਹੀ ਲੀਕੇਜ; ਪ੍ਰਸ਼ਾਸਨ ਬੇਖਬਰ

ਰੂਪਨਗਰ, (ਵਿਜੇ)- ਧਰਮ ਸਿੰਘ ਸਾਹਨੀ ਮਾਰਗ ਤੇ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਨੇੜੇ ਸੜਕ 'ਤੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਸੜਕ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਦੋਂਕਿ ਲੋਕਾਂ ਦਾ ਰੋਸ ਹੈ ਕਿ ਉਕਤ ਪਾਣੀ ਦੀ ਪਾਈਪ ਤੋਂ ਲੀਕੇਜ ਕਰੀਬ 6 ਮਹੀਨਿਆਂ ਤੋਂ ਹੋ ਰਹੀ ਹੈ ਪਰ ਇਸ ਨੂੰ ਲੈ ਕੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਗੰਭੀਰ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਨਵੀਂ ਬਣੀ ਸੜਕ 'ਤੇ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਜਿਥੇ ਸੜਕ ਟੁੱਟ ਰਹੀ ਹੈ, ਉੱਥੇ ਹੀ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਸਪਲਾਈ ਜਿਨ੍ਹਾਂ ਘਰਾਂ 'ਚ ਜਾ ਰਹੀ ਹੈ, ਉਨ੍ਹਾਂ ਨੂੰ ਮਿੱਟੀ ਵਾਲਾ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ 'ਚ ਵਾਧਾ ਹੋ ਰਿਹਾ ਹੈ। ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਸਬੰਧਤ ਵਿਭਾਗ ਤੋਂ ਉਕਤ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਵਾਏ ਜਾਣ ਦੀ ਮੰਗ ਕੀਤੀ। 


Related News