ਜਲੰਧਰ: ਘਰ ''ਚ ਜੂਆ ਖੇਡ ਰਹੇ 6 ਜੂਆਰੀ ਗ੍ਰਿਫਤਾਰ

05/21/2019 10:56:00 PM

ਜਲੰਧਰ: ਸ਼ਹਿਰ 'ਚ ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਮੁਹੱਲਾ ਸ਼ਾਹਕੁਲੀ 'ਚ ਇਕ ਘਰ 'ਚ ਜੂਆ ਖੇਡਦੇ ਲੋਕਾਂ ਨੂੰ ਰੰਗੇ ਹੱਥੀ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਏ. ਐਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਿਵ ਕੁਮਾਰ ਪੁੱਤਰ ਵਿਜੇ ਕੁਮਾਰ ਦੇ ਘਰ ਲੋਕਾਂ ਨੂੰ ਜੂਆ ਖਿਡਾਉਣ ਦਾ ਕਾਰੋਬਾਰ ਕਰਦਾ ਕੀਤਾ ਜਾ ਰਿਹਾ ਹੈ। ਜੇਕਰ ਅੱਜ ਪੁਲਸ ਵਲੋਂ ਅੱਜ ਛਾਪੇਮਾਰੀ ਕੀਤੀ ਜਾਵੇ ਤਾਂ ਜੂਆ ਖੇਡ ਰਹੇ ਲੋਕਾਂ ਨੂੰ ਫੜਿਆ ਜਾ ਸਕਦਾ ਹੈ। ਜਿਸ ਦੌਰਾਨ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਵਲੋਂ ਨੇ ਸ਼ਿਵ ਕੁਮਾਰ ਦੇ ਘਰ ਛਾਪਾ ਮਾਰ ਕੇ 6 ਜੂਆਰੀਆਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ 'ਚ ਰਮੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭਾਰਗੋ ਕੈਂਪ, ਚਰਨਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਜ ਨਗਰ, ਦੀਪਕ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਭਾਰਗੋ ਕੈਂਪ, ਰਾਹੁਲ ਪੁੱਤਰ ਰਾਕੇਸ਼ ਵਾਸੀ ਬਸਤੀ ਸ਼ੇਖ, ਬੰਟੀ ਪੁੱਤਰ ਰਤਨ ਲਾਲ ਵਾਸੀ ਭਾਰਗੋ ਕੈਂਪ ਤੇ ਵਿਜੇ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਬਸਤੀ ਸ਼ੇਖ ਨੂੰ ਜੂਆ ਖੇਡਦਿਆਂ ਰੰਗੇ ਹੱਥੀ ਪੁਲਸ ਵਲੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਤੋਂ 26.630 ਹਜ਼ਾਰ ਮੌਕੇ 'ਤੇ ਬਰਾਮਦ ਹੋਏ। ਪੁਲਸ ਵਲੋਂ ਕਾਬੂ ਕੀਤੇ ਜੂਆਰੀਆਂ ਖਿਲਾਫ ਗੈਂਬਲਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News