ਜਲੰਧਰ: ਪੁਲਸ ਨੇ 6 ਨਸ਼ਾ ਸਮੱਗਲਰਾਂ ਨੂੰ 7 ਕੁਇੰਟਲ, 2 ਕਿਲੋ ਡੋਡੇ ਚੂਰਾ ਪੋਸਤ ਤੇ 1 ਕਿਲੋ ਅਫ਼ੀਮ ਸਣੇ ਕੀਤਾ ਕਾਬੂ

06/23/2022 1:08:14 PM

ਜਲੰਧਰ (ਮਾਹੀ)- ਦਿਹਾਤੀ ਪੁਲਸ ਨੇ ਕੁੱਲ 6 ਨਸ਼ਾ ਸਮੱਗਲਰਾਂ ਨੂੰ 7 ਕੁਇੰਟਲ, 2 ਕਿਲੋ ਡੋਡੇ ਚੂਰਾ ਪੋਸਤ ਤੇ 1 ਕਿਲੋ ਅਫ਼ੀਮ ਸਣੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦਿਹਾਤੀ ਪੁਲਸ ਦੇ ਥਾਣਾ ਮਕਸੂਦਾਂ ਦੀ ਪੁਲਸ ਨੇ ਦੋ ਨਸ਼ਾ ਸਮੱਗਲਰਾਂ ਨੂੰ 5 ਕੁਇੰਟਲ 2 ਕਿਲੋ ਚੂਰਾ ਪੋਸਤ, ਟਰੱਕ ਅਤੇ ਸੈਂਟਰੋ ਕਾਰ ਸਮੇਤ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਲੰਧਰ ਦਿਹਾਤੀ ਪੁਲਸ ਦੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਥਾਣਾ ਮਕਸੂਦਾਂ ਦੇ ਇੰਚਾਰਜ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਉਕਤ ਮੁਲਜ਼ਮ ਸੈਂਟਰੋ ਗੱਡੀ ਨੰਬਰ ਪੀ. ਬੀ. 08 ਏ. ਐੱਨ. 7097 ’ਚ ਸਵਾਰ ਹੋ ਕੇ ਜਾ ਰਿਹਾ ਸੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਕਾਰ ਭਜਾ ਲਈ ਤਾਂ ਉਕਤ ਪਾਰਟੀ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ ਪੁਲਸ ਨੇ ਦੋ ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਸਣੇ 2 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਵੱਡੇ ਖ਼ੁਲਾਸੇ

ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਟਰੱਕ ਨੰਬਰ ਜੇ. ਕੇ. 05ਬੀ 7073 ’ਚ ਕਬਾੜ ਦੀ ਆੜ ’ਚ ਡੋਡੇ ਚੂਰਾ-ਪੋਸਤ ਛੁਪਾ ਕੇ ਗਾਹਕਾਂ ਨੂੰ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਉਸ ਨੇ ਇਹ ਮਾਲੇਰਕੋਟਲਾ ’ਚ ਸਪਲਾਈ ਕਰਨੀ ਸੀ, ਜਿਸ ਕਾਰਨ ਨਸ਼ੇ ਦੀ ਖੇਪ ਜੱਲੋਵਾਲ ਪੁਲ ਦੇ ਹੇਠਾਂ ਤਰਪਾਲ ’ਚ ਲਪੇਟੀ ਹੋਈ ਹੈ। ਪੁਲਸ ਨੇ ਮੁਲਜ਼ਮਾਂ ਵੱਲੋਂ ਦਿੱਤੀ ਸੂਚਨਾ ’ਤੇ 25-25 ਕਿਲੋ ਦੀਆਂ 20 ਬੋਰੀਆਂ ਬਰਾਮਦ ਕੀਤੀਆਂ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਸ਼ੀਦ ਹੁਸੈਨ ਪੁੱਤਰ ਮੁਹੰਮਦ ਯੂਸਫ਼, ਤਾਰਿਕ ਅਸ਼ਰਫ਼ ਪੁੱਤਰ ਮੁਹੰਮਦ ਦੋਵੇਂ ਵਾਸੀ ਪੁਲਵਾਮਾ ਜੰਮੂ-ਕਸ਼ਮੀਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਾਰਿਕ ਅਸ਼ਰਫ਼ ਖ਼ਿਲਾਫ਼ ਥਾਣਾ ਭੋਗਪੁਰ ਵਿੱਚ 2 ਕੁਇੰਟਲ ਡੋਡਾ ਚੂਰਾ ਭੁੱਕੀ ਅਤੇ ਰਸ਼ੀਦ ਹੁਸੈਨ ਖ਼ਿਲਾਫ਼ 4 ਕੁਇੰਟਲ ਡੋਡਾ ਚੂਰਾ ਭੁੱਕੀ ਸਣੇ ਥਾਣਾ ਗੋਰਾਇਆ ’ਚ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਸੀ. ਆਈ. ਏ. ਇੰਚਾਰਜ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ ਗਸ਼ਤ ਦੌਰਾਨ ਗਿੱਦੜ ਪਿੱਡੀ ਨੇੜੇ ਸੂਚਨਾ ਮਿਲੀ ਕਿ ਟਰੱਕ ਚਾਲਕ ਲਖਵਿੰਦਰ ਸਿੰਘ ਉਰਫ਼ ਲੱਖਾ ਪੁੱਤਰ ਇੰਦਰ ਸਿੰਘ ਵਾਸੀ ਮੋੜ ਢਾਕਾ ਬਸਤੀ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਟਰੱਕ ਨੰ. ਆਰ. ਜੇ. 31-ਜੀ. ਏ.-3022 ਅਤੇ ਉਸ ਦਾ ਸਾਥੀ ਬਰਕਤ ਮਸੀਹ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਲੈ ਕੇ ਟਰੱਕ ਨੰ.ਆਰ. ਜੇ.-13-ਜੀ. ਵੀ-3898 ਵਿਚ ਆ ਰਹੇ ਹਨ, ਜਿਨ੍ਹਾਂ ਕੋਲੋਂ ਭੁੱਕੀ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜੰਮੂ-ਕਸ਼ਮੀਰ ਤੋਂ ਚੂਰਾ-ਪੋਸਤ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਹਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ: ਜੇਲ੍ਹਾਂ ’ਚ ਬੰਦ ਗੈਂਗਸਟਰਾਂ ’ਤੇ ਵੱਡੇ ਸ਼ਿਕੰਜੇ ਦੀ ਤਿਆਰੀ 'ਚ ਪੰਜਾਬ ਸਰਕਾਰ, ਮਦਦਗਾਰ ਵੀ ਹੋਣਗੇ ਤਲਬ

ਇਸੇ ਤਰ੍ਹਾਂ ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੇ ਇੰਚਾਰਜ ਪੁਸ਼ਪ ਬਾਲੀ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਆਦਮਪੁਰ ਭੋਗਪੁਰ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਇਲਾਕੇ ’ਚ ਦੋ ਨਸ਼ਾ ਸਮੱਗਲਰ ਅਫੀਮ ਸਮੇਤ ਘੁੰਮ ਰਹੇ ਹਨ। ਜਦੋਂ ਪੁਲਸ ਪਾਰਟੀ ਆਦਮਪੁਰ-ਭੋਗਪੁਰ ਰੋਡ ’ਤੇ ਸਥਿਤ ਕੈਨਾਲ ਰੈਸਟ ਹਾਊਸ ਨੇੜੇ ਪੁੱਜੀ ਤਾਂ ਪੁਲਸ ਨੂੰ ਵੇਖ ਕੇ ਦੋ ਪ੍ਰਵਾਸੀ ਨੌਜਵਾਨ ਇਕ ਬੈਗ ਛੱਡ ਕੇ ਭੱਜ ਗਏ, ਪੁਲਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਵੱਲੋਂ ਸੁੱਟੇ ਗਏ ਬੈਗ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਅਫ਼ੀਮ ਬਰਾਮਦ ਹੋਈ। ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਅਤੇ ਸੁਨੀਲ ਕੁਮਾਰ ਦੋਵੇਂ ਪੁੱਤਰ ਜੋਗੇਸ਼ਵਰ ਵਾਸੀ ਝਾਰਖੰਡ ਵਜੋਂ ਹੋਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News