ਆਕਸੀਜਨ ਦੀ ਘਾਟ ਕਾਰਨ ਹਸਪਤਾਲ 'ਚ ਹੋਈਆਂ 6 ਮੌਤਾਂ, ਪਰਿਵਾਰਕ ਮੈਂਬਰਾਂ ਨੇ ਕੀਤੀ ਕਾਰਵਾਈ ਦੀ ਮੰਗ

Sunday, Apr 25, 2021 - 10:20 PM (IST)

ਸ੍ਰੀ ਹਰਗੋਬਿੰਦਪੁਰ,(ਸਰਬਜੀਤ ਸਿੰਘ ਬਾਵਾ)- ਬੀਤੇ ਦਿਨੀਂ ਅੰਮਿ੍ਤਸਰ ਵਿਖੇ ਆਕਸੀਜਨ ਦੀ ਘਾਟ ਕਰਕੇ ਜਿਨ੍ਹਾਂ 6 ਮਰੀਜ਼ਾਂ ਨੇ ਦਮ ਤੋੜ ਦਿੱਤਾ ਸੀ। ਉਹਨਾਂ ਵਿੱਚ ਕਸਬਾ ਘੁਮਾਣ ਦੇ ਕੁਲਵੰਤ ਸਿੰਘ ਪੁੱਤਰ ਮਨੋਹਰ ਸਿੰਘ ਵੀ ਸ਼ਾਮਲ ਸੀ। ਕੁਲਵੰਤ ਸਿੰਘ ਨੂੰ ਸਾਹ ਦੀ ਬਿਮਾਰੀ ਕਰਕੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਕੁਲਵੰਤ ਸਿੰਘ ਦੇ ਲੜਕੇ ਕੁਲਦੀਪ ਸਿੰਘ ਅਤੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੀ ਅਣਗਹਿਲੀ ਕਰਕੇ ਉਹਨਾਂ ਦੇ ਪਿਤਾ ਨੇ ਦਮ ਤੋੜਿਆ ਹੈ।

ਉਹਨਾਂ ਨੇ ਕਿਹਾ ਕਿ ਹਸਪਤਾਲ ਲੈਵਲ 2 ਦਾ ਸੀ ਪਰ ਇਹਨਾਂ ਮਰੀਜ਼ 3 ਲੈਵਲ ਦੇ ਦਾਖਲ ਕੀਤੇ। ਉਹਨਾਂ ਕਿਹਾ ਕਿ ਹਸਪਤਾਲ ਵਲੋਂ ਝੂਠ ਕਿਹਾ ਜਾ ਰਿਹਾ ਹੈ ਕਿ ਮਰੀਜ਼ਾਂ ਦੇ ਘਰ ਵਾਲੇ ਉਨ੍ਹਾਂ ਨੂੰ ਹੋਰ ਹਸਪਤਾਲ ਵਿੱਚ ਲੈ ਜਾਣ ਲਈ ਕਿਹਾ ਸੀ। ਉਲਟਾ ਹਸਪਤਾਲ ਸਟਾਫ਼ ਨੇ ਸਾਨੂੰ ਕਾਗਜ਼ਾਂ 'ਤੇ ਦਸਤਖਤ ਕਰਨ ਵਾਸਤੇ ਕਿਹਾ ਜਿਸ 'ਤੇ ਲਿਖਿਆ ਸੀ ਕਿ ਆਕਸੀਜਨ ਦੀ ਘਾਟ ਕਰਕੇ ਜੇਕਰ ਮਰੀਜ਼ ਮਰ ਗਿਆ ਤਾਂ ਹਸਪਤਾਲ ਜ਼ੁਮੇਵਾਰ ਨਹੀਂ ਹੋਵੇਗਾ ਪਰ ਅਸੀਂ ਉਸ ਉਪਰ ਦਸਖ਼ਤ ਨਹੀਂ ਕੀਤੇ।

ਸਾਨੂੰ ਆਪ ਹੀ ਆਕਸੀਜਨ ਦਾ ਪ੍ਰਬੰਧ ਕਰਨ ਦਾ ਕਿਹਾ ਗਿਆ ਤੇ ਮੈਂ ਆਪਣੀ ਗੱਡੀ ਵਿੱਚ ਇੱਕ ਸਲੈਂਡਰ ਲੈ ਕੇ ਆਇਆ ਪਰ ਮੇਰੇ ਪਹੁੰਚਣ ਤੋਂ ਪਹਿਲਾਂ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਵਿੱਚ ਸਟਾਫ਼ ਦੀ ਵੀ ਘਾਟ ਸੀ। ਇਸ ਤੋਂ 2 ਦਿਨ ਪਹਿਲਾਂ ਮੈਂ ਹਸਪਤਾਲ ਦੀ ਐਂਬੂਲੈਂਸ 'ਤੇ ਆਕਸੀਜਨ ਸਲੈਂਡਰ ਲੈ ਕੇ ਆਇਆ ਸੀ। ਮ੍ਰਿਤਕ ਕੁਲਵੰਤ ਸਿੰਘ ਦੇ ਲੜਕਿਆਂ ਨੇ ਹਸਪਤਾਲ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਅਤੇ ਸਜ਼ਾ ਦੇਣ ਦੀ ਮੰਗ ਕੀਤੀ ਹੈ।


Bharat Thapa

Content Editor

Related News