2 ਦਿਨਾਂ ’ਚ ਟ੍ਰਾਈਸਿਟੀ ’ਚ ਕੋਰੋਨਾ ਕਾਰਨ 6 ਦੀ ਮੌਤ, 413 ਨਵੇਂ ਕੇਸ ਪਾਜ਼ੇਟਿਵ

Monday, Aug 17, 2020 - 02:14 AM (IST)

2 ਦਿਨਾਂ ’ਚ ਟ੍ਰਾਈਸਿਟੀ ’ਚ ਕੋਰੋਨਾ ਕਾਰਨ 6 ਦੀ ਮੌਤ, 413 ਨਵੇਂ ਕੇਸ ਪਾਜ਼ੇਟਿਵ

ਚੰਡੀਗੜ੍ਹ/ਮੋਹਾਲੀ/ਪੰਚਕੂਲਾ, (ਪਾਲ, ਪਰਦੀਪ, ਆਸ਼ੀਸ਼)- 2 ਦਿਨਾਂ ਵਿਚ ਟ੍ਰਾਈਸਿਟੀ ਵਿਚ ਕੋਰੋਨਾ ਦੇ 413 ਨਵੇਂ ਕੇਸ ਆਏ ਹਨ। ਉੱਥੇ ਹੀ 6 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਪੰਜ ਵਿਅਕਤੀ ਮੋਹਾਲੀ ਜ਼ਿਲੇ ਤੋਂ ਹਨ ਤਾਂ ਇਕ ਚੰਡੀਗੜ੍ਹ ਤੋਂ ਹੈ। ਮੋਹਾਲੀ ਜ਼ਿਲੇ ਦੇ ਕੁਰਾਲੀ ਤੋਂ 45 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ ਹੋਈ ਹੈ। ਉਹ ਪੀ. ਜੀ. ਆਈ. ਵਿਚ ਦਾਖਲ ਸੀ। ਉਹ ਡਾਇਬਟੀਜ਼, ਡਿਪ੍ਰੈਸ਼ਨ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੀ ਸੀ। ਫੇਜ਼-11 ਤੋਂ 35 ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਉਹ ਟੀ. ਬੀ. ਨਾਲ ਵੀ ਪੀੜਤ ਸੀ। ਉੱਥੇ ਹੀ ਸੈਕਟਰ-91 ਤੋਂ 53 ਸਾਲਾ ਔਰਤ ਦੀ ਜੀ. ਐੱਮ. ਸੀ. ਅੈੱਚ. ਪਟਿਆਲਾ ਵਿਚ ਮੌਤ ਹੋ ਗਈ। ਉਹ ਹੈਪੇਟਾਈਟਸ ਸੀ ਅਤੇ ਹਾਈਪਰਟੈਂਸ਼ਨ ਨਾਲ ਪੀੜਤ ਸੀ।

ਲਾਲੜੂ ਤੋਂ 35 ਸਾਲਾ ਔਰਤ ਦੀ ਸਿਵਲ ਹਸਪਤਾਲ ਅੰਬਾਲਾ ਵਿਚ ਮੌਤ ਹੋ ਗਈ। ਉਹ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸੀ ਅਤੇ ਡੇਰਾਬੱਸੀ ਤੋਂ 25 ਸਾਲਾ ਔਰਤ ਦੀ ਪੀ. ਜੀ. ਆਈ. ਵਿਚ ਮੌਤ ਹੋਈ ਹੈ। ਜ਼ਿਲੇ ਵਿਚ ਹੁਣ ਤਕ ਕੋਰੋਨਾ ਨਾਲ 36 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਚੰਡੀਗੜ੍ਹ ਦੇ ਸੈਕਟਰ-40 ਦਾ 87 ਸਾਲਾ ਬਜ਼ੁਰਗ ਕੋਰੋਨਾ ਦਾ ਸ਼ਿਕਾਰ ਹੋਇਆ ਹੈ। ਉਹ ਪੀ. ਜੀ. ਆਈ. ਵਿਚ ਹੀ ਦਾਖਲ ਸੀ। ਉਸ ਨੂੰ ਕੋਰੋਨਾ ਦੇ ਨਾਲ ਹੀ ਹਾਈਪਰਟੈਂਸ਼ਨ, ਡਾਇਬਟੀਜ਼ ਅਤੇ ਕੋਰੋਨਰੀ ਆਰਟਰੀ ਡਿਸੀਜ਼ ਸੀ। ਚੰਡੀਗੜ੍ਹ ਵਿਚ ਹੁਣ ਤਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਚੰਡੀਗੜ੍ਹ : 174 ਲੋਕ ਕੋਰੋਨਾ ਪਾਜ਼ੇਟਿਵ

ਐਤਵਾਰ ਸ਼ਹਿਰ ਵਿਚ 93 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਵਿਚ 72 ਦੀ ਟੈਸਟਿੰਗ ਆਰ. ਟੀ. ਪੀ. ਸੀ. ਆਰ. ਨਾਲ ਹੋਈ, ਜਦੋਂ ਕਿ 21 ਲੋਕਾਂ ਦੀ ਰਿਪੋਰਟ ਐਂਟੀਜਨ ਟੈਸਟਿੰਗ ਵਿਚ ਪਾਜ਼ੇਟਿਵ ਪਾਈ ਗਈ। ਉਥੇ ਹੀ ਸ਼ਨੀਵਾਰ ਨੂੰ ਸ਼ਹਿਰ ਵਿਚ 81 ਲੋਕਾਂ ਵਿਚ ਕੋਰੋਨਾ ਪਾਇਆ ਗਿਆ ਅਤੇ 27 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ। ਕੁੱਲ ਮਰੀਜ਼ਾਂ ਦੀ ਗਿਣਤੀ 2102 ਤਕ ਪਹੁੰਚ ਗਈ ਹੈ। 19 ਡਿਸਚਾਰਜ ਹੋਣ ਦੇ ਨਾਲ ਹੀ ਐਕਟਿਵ ਮਰੀਜ਼ 934 ਹੋ ਗਏ ਹਨ।

ਇਨ੍ਹਾਂ ਸੈਕਟਰਾਂ ਤੋਂ ਆਏ ਨਵੇਂ ਮਾਮਲੇ

ਸੈਕਟਰ-49, 45, 21, 7, 22, 18, 40, 32, 8, 40, 4, 47, 34, 22, 26, 23, 20, 24, 15, 48, 37, 63, 39, 29, 33, 41, 56, 40, ਖੁੱਡਾ ਲਾਹੌਰਾ, ਧਨਾਸ, ਮੌਲੀਜਾਗਰਾਂ, ਰਾਮਦਰਬਾਰ, ਹੱਲੋਮਾਜਰਾ, ਮਲੋਆ, 38 ਵੈਸਟ, ਪਲਸੌਰਾ, ਫੈਦਾਂ ਪਿੰਡ, ਦੜਬਾ, ਡੱਡੂਮਾਜਰਾ, ਇੰਡਸਟ੍ਰੀਅਲ ਏਰੀਆ ਫੇਜ਼-1 ਤੋ ਐਤਵਾਰ ਨਵੇਂ ਮਾਮਲੇ ਆਏ ਹਨ।

ਐਡਵਾਇਜ਼ਰ ਦੇ ਪੀ. ਏ. ਦੀ ਰਿਪੋਰਟ ਨੈਗੇਟਿਵ

ਐਡਵਾਇਜ਼ਰ ਮਨੋਜ ਪਰਿਦਾ ਦੇ ਦਫ਼ਤਰ ਵਿਚ ਤਿੰਨ ਲੋਕਾਂ ਵਿਚ ਵਾਇਰਸ ਪਾਇਆ ਗਿਆ ਹੈ। ਇਨ੍ਹਾਂ ਵਿਚ ਦੋ ਕਲਰਕ ਅਤੇ ਇਕ ਸਟੈਨੋ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨੂੰ ਦੇਖਦਿਆਂ ਐਡਵਾਇਜ਼ਰ ਦੇ ਪ੍ਰਾਈਵੇਟ ਸੈਕਟਰੀ ਦੀ ਵੀ ਟੈਸਟਿੰਗ ਹੋਈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਮੋਹਾਲੀ ’ਚ 126 ਦੀ ਰਿਪੋਰਟ ਪਾਜ਼ੇਟਿਵ, 65 ਡਿਸਚਾਰਜ

ਮੋਹਾਲੀ ਵਿਚ ਦੋ ਦਿਨਾਂ ਵਿਚ 128 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚ 58 ਲੋਕਾਂ ਦੀ ਰਿਪੋਰਟ ਸ਼ਨੀਵਾਰ ਅਤੇ 68 ਦੀ ਐਤਵਾਰ ਪਾਜ਼ੇਟਿਵ ਆਈ ਹੈ। ਉੱਥੇ ਹੀ ਦੋ ਦਿਨਾਂ ਵਿਚ 65 ਮਰੀਜ਼ ਠੀਕ ਵੀ ਹੋਏ ਹਨ। ਨਵੇਂ ਕੇਸ ਸੈਕਟਰ-117, 91, 70, 69, 68, 125, 71 ਕਾਂਸਲ, ਓਮੈਕਸ, ਬਲਟਾਣਾ, ਫੇਜ਼ - 5, 7, 9, 10, 11, 2, 1 ਏਅਰੋਸਿਟੀ, ਮੋਹਾਲੀ ਪਿੰਡ, ਖਰੜ, ਨਵਾਂਗਰਾਓਂ, ਡੇਰਾਬਸੀ, ਝਰਮੜੀ, ਲਾਲੜੂ, ਮਲਕਪੁਰ, ਜ਼ੀਰਕਪੁਰ, ਜੈਪੁਰੀਆ ਸਨਰਾਈਜ਼, ਢਕੋਲੀ, ਭਾਗੋਮਾਜਰਾ ਅਤੇ ਕੁਰਾਲੀ ਤੋਂ ਹਨ।

ਪੰਚਕੂਲਾ : 113 ਲੋਕ ਪਾਜ਼ੇਟਿਵ

ਜ਼ਿਲਾ ਪੰਚਕੂਲਾ ਵਿਚ ਐਤਵਾਰ ਕੋਰੋਨਾ ਦੇ 56 ਮਾਮਲੇ ਆਏ ਹਨ। ਇਸ ਦੇ ਨਾਲ ਹੀ ਹੁਣ ਜ਼ਿਲੇ ਵਿਚ 1442 ਮਰੀਜ਼ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਸ਼ਨੀਵਾਰ 57 ਨਵੇਂ ਮਾਮਲੇ ਸਾਹਮਣੇ ਆਏ ਹਨ। ਐਤਵਾਰ ਆਈ. ਟੀ. ਬੀ. ਪੀ. ਦੇ ਜਵਾਨ ਤੋਂ ਇਲਾਵਾ ਸੈਕਟਰ- 4, 6, 7, 9, 10, 11, 12ਏ, 15, 16, 19, 20, 21, 25 ਰਾਇਪੁਰਰਾਨੀ, ਕਾਲਕਾ, ਪਿੰਜੌਰ, ਖੜਕ ਮੰਗੋਲੀ, ਐੱਮ. ਡੀ. ਸੀ., ਪਿੰਡ ਰੈਲੀ, ਅਭੇਪੁਰ ਅਤੇ ਨਾਨਕਪੁਰ ਤੋਂ ਲੋਕ ਪਾਜ਼ੇਟਿਵ ਹਨ।


author

Bharat Thapa

Content Editor

Related News