ਚੰਡੀਗੜ੍ਹ ''ਚ ਨਹੀਂ ਟੁੱਟ ਰਹੀ ਕੋਰੋਨਾ ਦੀ ਚੇਨ, 6 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

05/02/2020 10:14:43 AM

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਕੋਰੋਨਾ ਦੀ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਨੀਵਾਰ ਸਵੇਰੇ ਬਾਪੂਧਾਮ ਕਾਲੋਨੀ 'ਚ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਮਰੀਜ਼ਾਂ 'ਚ 21 ਸਾਲਾ, 34 ਸਾਲਾ, 30 ਸਾਲਾ, 40 ਸਾਲਾ, 49 ਸਾਲਾ ਅਤੇ 14 ਸਾਲਾ ਲੋਕ ਸ਼ਾਮਲ ਹਨ। ਸ਼ੁੱਕਰਵਾਰ ਤੱਕ ਇਕੱਲੀ ਬਾਪੂਧਾਮ ਕਾਲੋਨੀ 'ਚ ਮਰੀਜ਼ਾਂ ਦੀ ਗਿਣਤੀ 37 ਸੀ, ਜੋ ਕਿ ਹੁਣ ਵੱਧ ਕੇ 43 ਹੋ ਗਈ ਹੈ, ਜੋ ਕਿ ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 94 ਹੋ ਗਈ ਹੈ। ਇਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਕੋਰੋਨਾ ਦਾ ਕਹਿਰ ਜਾਰੀ, 2 ਨਵੇਂ ਕੇਸਾਂ ਦੀ ਪੁਸ਼ਟੀ
ਪੀ. ਜੀ. ਆਈ. ਆਉਣ ਵਾਲੇ ਹਰ ਮਰੀਜ਼ ਦੀ ਹੋਵੇਗੀ 'ਕੋਰੋਨਾ ਟੈਸਟਿੰਗ'
ਪੀ. ਜੀ. ਆਈ. ਨੇ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਕ ਵੱਡਾ ਫੈਸਲਾ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸ਼ਹਿਰ 'ਚ ਡਾਕਟਰ ਅਤੇ ਸਿਹਤ ਕਰਮਚਾਰੀ ਕੋਰੋਨਾ ਦੀ ਚਪੇਟ 'ਚ ਆ ਰਹੇ ਹਨ। ਹੁਣ ਪੀ. ਜੀ. ਆਈ. ਆਉਣ ਵਾਲੇ ਹਰ ਮਰੀਜ਼ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਪੀ. ਜੀ. ਆਈ. ਡਾਇਰੈਕਟਰ ਨੇ ਸਟਾਫ 'ਚ ਇਨਫੈਕਸ਼ਨ ਨੂੰ ਰੋਕਣ ਲਈ ਸਰਜੀਕਲ ਤੇ ਮੈਡੀਸਨ ਦੋ ਕਮੇਟੀਆਂ ਦਾ ਗਠਨ ਕੀਤਾ ਸੀ। ਸਰਜੀਕਲ ਕਮੇਟੀ ਦੇ ਚੇਅਰਪਰਸਨ ਡੀਨ ਰਿਸਰਚ ਡਾ. ਗੁਰਪ੍ਰੀਤ ਸਿੰਘ ਤੇ ਮੈਡੀਕਲ ਕਮੇਟੀ ਤੋਂ ਗੇਸਟ੍ਰੋ ਦੇ ਹੈੱਡ ਡਾ. ਰਾਕੇਸ਼ ਕੋਚਰ ਨੇ ਸੁਝਾਅ ਦਿੱਤਾ ਹੈ ਕਿ ਐਮਰਜੈਂਸੀ 'ਚ ਆਉਣ ਵਾਲੇ ਹਰ ਮਰੀਜ਼ ਦਾ ਕੋਰੋਨਾ ਟੈਸਟ ਹੋਵੇਗਾ। 
ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਦੇ ਇਕੱਠੇ 22 ਨਵੇਂ ਕੇਸ, ਕੁੱਲ ਗਿਣਤੀ 99 ਹੋਈ


Babita

Content Editor

Related News