ਦੇਸ਼ ’ਚ 6,877 IAS ਅਫ਼ਸਰ, ਸਿਰਫ਼ ਤੁਕਾ ਰਾਮ ਮੁੰਡੇ ਹੀ ਬਣੇ ‘ਜਨ ਰੱਖਿਅਕ’

Saturday, Aug 15, 2026 - 01:06 PM (IST)

ਦੇਸ਼ ’ਚ 6,877 IAS ਅਫ਼ਸਰ, ਸਿਰਫ਼ ਤੁਕਾ ਰਾਮ ਮੁੰਡੇ ਹੀ ਬਣੇ ‘ਜਨ ਰੱਖਿਅਕ’

ਬਿਜ਼ਨੈੱਸ ਡੈਸਕ - ਦੇਸ਼ ਅੱਜ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮਨਾ ਰਿਹਾ ਹੈ ਪਰ ਆਜ਼ਾਦੀ ਦੇ ਇਸ ਜਸ਼ਨ ਦਰਮਿਆਨ ਇਕ ਅਜਿਹਾ ਆਈ. ਏ. ਐੱਸ. ਅਫ਼ਸਰ ਚਰਚਾ ’ਚ ਹੈ ਜਿਸ ਨੂੰ ਨਾ ਸਿਰਫ਼ ਦੇਸ਼ ਦੇ ਨਾਗਰਿਕਾਂ ਦੀ ਸਿਹਤ ਦੇ ਰਖਵਾਲੇ ਵਜੋਂ ਦੇਖਿਆ ਜਾ ਰਿਹਾ ਹੈ ਸਗੋਂ ਇਹ ਅਫ਼ਸਰ ਉਨ੍ਹਾਂ ਸਮੁੱਚੀਆਂ ਫੂਡ ਚੇਨਜ਼ ਲਈ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ ਜੋ ਕੁਇੱਕ ਕਾਮਰਸ ਦੇ ਨਾਂ ’ਤੇ ਤੁਹਾਨੂੰ ਕੀੜੇ-ਮਕੌੜਿਆਂ ਵਾਲਾ ਜ਼ਹਿਰੀਲਾ ਖਾਣਾ ਪਰੋਸ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਇਸ ਅਫ਼ਸਰ ਨੇ ਉਨ੍ਹਾਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਦੀ ਪੋਲ ਖੋਲ੍ਹੀ ਜੋ ਟੀ. ਵੀ. ’ਤੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਸਾਫ਼-ਸੁਥਰਾ ਖਾਣਾ ਪਰੋਸਣ ਦੇ ਦਾਅਵੇ ਕਰਦੀਆਂ ਹਨ ਅਤੇ ਸਾਡੇ ਬੱਚੇ ਇਨ੍ਹਾਂ ਕੰਪਨੀਆਂ ਦੇ ਪ੍ਰੋਡਕਟਸ ਦੇ ਦੀਵਾਨੇ ਹਨ।

ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ

ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ’ਚ ਕੁੱਲ 6,877 ਆਈ. ਏ. ਐੱਸ. ਅਫ਼ਸਰ ਹਨ ਪਰ ਸਿਰਫ਼ ਤੁਕਾ ਰਾਮ ਮੁੰਡੇ ਹੀ ਅਜਿਹੇ ਅਫ਼ਸਰ ਹਨ ਜੋ ਹਜ਼ਾਰਾਂ ਅਫ਼ਸਰਾਂ ਵਿਚ ਮਿਸਾਲ ਦੇ ਤੌਰ ’ਤੇ ਉੱਭਰੇ ਹਨ, ਜਿਸ ਨੂੰ ਤੁਹਾਡੇ ਅਤੇ ਸਾਡੇ ਬੱਚਿਆਂ ਦੀ ਫਿਕਰ ਹੈ ਅਤੇ ਜਿਸ ਨੂੰ ਤਬਾਦਲੇ ਦਾ ਵੀ ਡਰ ਨਹੀਂ ਹੈ।

ਭ੍ਰਿਸ਼ਟਾਚਾਰ ਦੇ ਖਿਲਾਫ਼ ਸਖ਼ਤ ਰੁਖ਼

ਮੁੰਡੇ ਦੀ ਪਛਾਣ ਭ੍ਰਿਸ਼ਟਾਚਾਰ ਦੇ ਖਿਲਾਫ਼ ਉਨ੍ਹਾਂ ਦੇ ਰਵੱਈਏ ਤੋਂ ਵੀ ਬਣੀ। ਸਰਕਾਰੀ ਫੰਡ ਦੀ ਵਰਤੋਂ, ਖਰੀਦ ਪ੍ਰਕਿਰਿਆਵਾਂ ਅਤੇ ਵਿਭਾਗੀ ਖਰਚਿਆਂ ’ਚ ਜਵਾਬਦੇਹੀ ’ਤੇ ਉਨ੍ਹਾਂ ਨੇ ਜ਼ੋਰ ਦਿੱਤਾ। ਬੇਲੋੜੇ ਖਰਚੇ ਰੋਕਣਾ, ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨਾ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ’ਚ ਪਾਰਦਰਸ਼ਤਾ ਲਿਆਉਣਾ ਉਨ੍ਹਾਂ ਦੀਆਂ ਤਰਜੀਹਾਂ ’ਚ ਰਿਹਾ। ਸਮਰਥਕਾਂ ਲਈ ਇਹ ਸਿਸਟਮ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਸੀ। ਆਲੋਚਕਾਂ ਲਈ ਕਈ ਵਾਰ ਉਨ੍ਹਾਂ ਦਾ ਤਰੀਕਾ ਲੋੜ ਤੋਂ ਵੱਧ ਸਖਤ ਲੱਗਾ। ਪਰ ਆਮ ਲੋਕਾਂ ਵਿਚਾਲੇ ਉਨ੍ਹਾਂ ਦਾ ਅਕਸ ਇਸ ਲਈ ਮਜ਼ਬੂਤ ਹੋਇਆ ਕਿਉਂਕਿ ਇਹ ਧਾਰਨਾ ਬਣੀ ਕਿ ਉਹ ਸਿਸਟਮ ਦਾ ਹਿੱਸਾ ਹੋ ਕੇ ਵੀ ਲੋੜ ਪੈਣ ’ਤੇ ਸਿਸਟਮ ਤੋਂ ਸਵਾਲ ਪੁੱਛਣ ਦੀ ਹਿੰਮਤ ਰੱਖਦੇ ਹਨ।

ਇਹ ਵੀ ਪੜ੍ਹੋ : ਜਾਣੋ ਕੌਣ ਹਨ ਕਾਰੋਬਾਰੀ ਮਾਨਵ ਸਰਦਾਨਾ, ਜਿਨ੍ਹਾਂ ਨੇ ਖ਼ਰੀਦਿਆ ਹੈ 271 ਕਰੋੜ ਦਾ ਸੂਪਰ ਲਗਜ਼ਰੀ ਪੈਂਟਹਾਊਸ

21 ਸਾਲਾਂ ਦੀ ਸੇਵਾ ’ਚ ਲੱਗਭਗ 25 ਤਬਾਦਲੇ ਝੱਲਣ ਦੇ ਬਾਵਜੂਦ ਉਨ੍ਹਾਂ ਦੇ ਅਸੂਲ ਨਹੀਂ ਬਦਲੇ। ਕੁਰਸੀਆਂ, ਸ਼ਹਿਰ ਅਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਨਿਯਮਾਂ ਦੇ ਅੱਗੇ ਨਾ ਝੁਕਣ ਅਤੇ ਈਮਾਨਦਾਰੀ ਨਾਲ ਸਮਝੌਤਾ ਨਾ ਕਰਨ ਦਾ ਉਨ੍ਹਾਂ ਦਾ ਰਵੱਈਆ ਕਾਇਮ ਰਿਹਾ। ਮੌਜੂਦਾ ਸਮੇਂ ’ਚ ਮੁੰਡੇ ਦੀ ਕਹਾਣੀ ਇਸ ਲਈ ਦਿਲ ਨੂੰ ਛੂਹਣ ਵਾਲੀ ਹੈ, ਕਿਉਂਕਿ ਈਮਾਨਦਾਰੀ ਦੇ ਰਾਹ ’ਤੇ ਅਕਸਰ ਇਕੱਲਿਆਂ ਹੀ ਚੱਲਣਾ ਪੈਂਦਾ ਹੈ। ਸਾਹਮਣੇ ਫਾਈਲਾਂ, ਦਬਾਅ, ਰਾਜਨੀਤਿਕ ਸਮੀਕਰਨ ਅਤੇ ਤਬਾਦਲੇ ਦਾ ਹੁਕਮ ਹੁੰਦਾ ਹੈ, ਹਾਲਾਂਕਿ ਫਿਰ ਵੀ ਕੁਝ ਲੋਕ ਆਪਣੇ ਅਸੂਲਾਂ ’ਤੇ ਖੜ੍ਹੇ ਰਹਿੰਦੇ ਹਨ।

‘ਕੰਮ ਨਿਯਮਾਂ ਮੁਤਾਬਕ ਹੋਵੇਗਾ’

ਮੁੰਡੇ ਦੀ ਪ੍ਰਸ਼ਾਸਨਿਕ ਪਛਾਣ ਹੌਲੀ-ਹੌਲੀ ਇਕ ਅਜਿਹੇ ਅਫ਼ਸਰ ਦੇ ਤੌਰ ’ਤੇ ਬਣੀ, ਜੋ ਹਾਲਾਤਾਂ ਤੋਂ ਵੱਧ ਨਿਯਮਾਂ ਨੂੰ ਮਹੱਤਵ ਦਿੰਦਾ ਹੈ।

ਇਹ ਵੀ ਪੜ੍ਹੋ :  ਧੜੰਮ ਡਿੱਗੀ ਚਾਂਦੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਜ਼ਿਲਾ ਪ੍ਰਸ਼ਾਸਨ ਤੋਂ ਲੈ ਕੇ ਨਗਰ ਨਿਗਮਾਂ ਤੱਕ ਦੀਆਂ ਜ਼ਿੰਮੇਵਾਰੀਆਂ ’ਚ ਉਨ੍ਹਾਂ ਨੇ ਮਾਲੀਆ ਵਸੂਲੀ, ਸਰਕਾਰੀ ਸੇਵਾਵਾਂ ਦੀ ਨਿਗਰਾਨੀ ਅਤੇ ਪ੍ਰਸ਼ਾਸਨਿਕ ਜਵਾਬਦੇਹੀ ’ਤੇ ਜ਼ੋਰ ਦਿੱਤਾ। ਲਾਪਰਵਾਹੀ ਹੋਵੇ ਜਾਂ ਨਿਯਮਾਂ ਦੀ ਉਲੰਘਣਾ, ਉਨ੍ਹਾਂ ਦਾ ਰਵੱਈਆ ਅਕਸਰ ਸਖ਼ਤ ਰਿਹਾ। ਉਨ੍ਹਾਂ ਦਾ ਮੰਨਣਾ ਰਿਹਾ ਕਿ ਸਰਕਾਰੀ ਸਿਸਟਮ ਦਾ ਕੇਂਦਰ ਕੋਈ ਫਾਈਲ ਜਾਂ ਅਫ਼ਸਰ ਨਹੀਂ, ਸਗੋਂ ਆਮ ਨਾਗਰਿਕ ਹੈ।

‘ਮੁੰਡੇ ਮਾਡਲ’ ਨੇ ਬਣਾਈ ਵੱਖਰੀ ਪਛਾਣ

ਨਵੀ ਮੁੰਬਈ, ਨਾਸਿਕ ਅਤੇ ਨਾਗਪੁਰ ਵਰਗੇ ਸ਼ਹਿਰਾਂ ’ਚ ਨਗਰ ਪ੍ਰਸ਼ਾਸਨ ਨਾਲ ਜੁੜੀਆਂ ਜ਼ਿੰਮੇਵਾਰੀਆਂ ਦੌਰਾਨ ਉਨ੍ਹਾਂ ਦਾ ਨਾਂ ਹੋਰ ਤੇਜ਼ੀ ਨਾਲ ਚਰਚਾ ’ਚ ਆਇਆ। ਨਾਜਾਇਜ਼ ਨਿਰਮਾਣ, ਅਣ-ਅਧਿਕਾਰਤ ਇਸ਼ਤਿਹਾਰ, ਟੈਕਸ ਚੋਰੀ ਅਤੇ ਨਾਗਰਿਕ ਨਿਯਮਾਂ ਦੀ ਉਲੰਘਣਾ ਦੇ ਖਿਲਾਫ਼ ਕਾਰਵਾਈ ਉਨ੍ਹਾਂ ਦੀ ਕਾਰਜਸ਼ੈਲੀ ਦਾ ਹਿੱਸਾ ਬਣੀ। ਉਨ੍ਹਾਂ ਦੀ ਖਾਸੀਅਤ ਇਹ ਰਹੀ ਕਿ ਨਿਯਮਾਂ ਦੀ ਉਲੰਘਣਾ ਦੇ ਮਾਮਲੇ ’ਚ ਸਾਹਮਣੇ ਵਾਲੇ ਦੀ ਹੈਸੀਅਤ ਨੂੰ ਫੈਸਲਾਕੁੰਨ ਨਹੀਂ ਮੰਨਿਆ ਗਿਆ। ਉਨ੍ਹਾਂ ਦਾ ਸੰਦੇਸ਼ ਇਹੋ ਰਿਹਾ ਹੈ ਕਿ ਪ੍ਰਭਾਵਸ਼ਾਲੀ ਕਾਰੋਬਾਰੀਆਂ, ਰਾਜਨੀਤਿਕ ਸੰਪਰਕ ਰੱਖਣ ਵਾਲਿਆਂ ਜਾਂ ਆਮ ਨਾਗਰਿਕਾਂ ’ਤੇ ਨਿਯਮ ਟੁੱਟਦਿਆਂ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗੁਟਖਾ-ਪਾਨ ਮਸਾਲਾ 'ਤੇ ਲੱਗ ਗਈ ਪਾਬੰਦੀ, ਕਰਨਾਟਕ ਸਰਕਾਰ ਨੇ ਇਸ ਕਾਰਨ ਲਿਆ ਸਖ਼ਤ ਫ਼ੈਸਲਾ

ਜਨਤਾ ਵਿਚਾਲੇ ਕਿਉਂ ਬਣਿਆ ਮਜ਼ਬੂਤ ਅਕਸ?

ਨੌਕਰਸ਼ਾਹੀ ਅਕਸਰ ਫਾਈਲਾਂ, ਬੈਠਕਾਂ ਅਤੇ ਸਰਕਾਰੀ ਹੁਕਮਾਂ ਦੇ ਪਿੱਛੇ ਦਿਖਾਈ ਦਿੰਦੀ ਹੈ। ਮੁੰਡੇ ਨੇ ਇਸ ਤਸਵੀਰ ਤੋਂ ਵੱਖ ਰਸਤਾ ਚੁਣਿਆ। ਫੀਲਡ ਵਿਜ਼ਿਟ, ਨਿਰੀਖਣ ਅਤੇ ਆਮ ਨਾਗਰਿਕਾਂ ਨਾਲ ਸਿੱਦੀ ਗੱਲਬਾਤ ਨੂੰ ਉਨ੍ਹਾਂ ਨੇ ਅਹਿਮੀਅਤ ਦਿੱਤੀ। ਸਪੱਸ਼ਟ ਭਾਸ਼ਾ, ਸਿੱਧੇ ਸਵਾਲ ਅਤੇ ਮੌਕੇ ’ਤੇ ਕਾਰਵਾਈ ਦੀ ਸ਼ੈਲੀ ਨੇ ਉਨ੍ਹਾਂ ਨੂੰ ਵੱਖਰੀ ਪਛਾਣ ਦਿੱਤੀ। ਮਹਾਰਾਸ਼ਟਰ ਦੇ ਕਈ ਹਿੱਸਿਆਂ ’ਚ ਉਨ੍ਹਾਂ ਨੂੰ ‘ਜਨਤਾ ਦੇ ਅਫ਼ਸਰ’ ਵਜੋਂ ਦੇਖਿਆ ਗਿਆ। ਨੌਜਵਾਨ ਵਰਗ ਅਤੇ ਸਿਵਲ ਸੇਵਾ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਵਿਚਾਲੇ ਵੀ ਉਨ੍ਹਾਂ ਦਾ ਨਾਂ ਪ੍ਰੇਰਨਾ ਦੇ ਤੌਰ ’ਤੇ ਲਿਆ ਜਾਂਦਾ ਰਿਹਾ ਹੈ।

ਆਯੁਰਵੈਦਿਕ ਦਵਾਈ ਇਕਾਈਆਂ ’ਤੇ ਵੀ ਕਾਰਵਾਈ

ਤੁਕਾਰਾਮ ਮੁੰਡੇ ਦੀ ਅਗਵਾਈ ’ਚ ਐੱਫ. ਡੀ. ਏ. ਦੀ ਨਜ਼ਰ ਆਯੁਰਵੈਦਿਕ ਦਵਾਈ ਨਿਰਮਾਣ ਇਕਾਈਆਂ ’ਤੇ ਵੀ ਹੈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਇਸ ਦੇ ਲਈ ਐੱਫ. ਡੀ. ਏ. ਨੇ ਪੂਰੇ ਸੂਬੇ ’ਚ 434 ਲਾਇਸੈਂਸ ਪ੍ਰਾਪਤ ਆਯੁਰਵੈਦਿਕ ਦਵਾਈ ਨਿਰਮਾਣ ਇਕਾਈਆਂ ਦਾ ਨਿਰੀਖਣ ਕੀਤਾ। ਕਈ ਜਗ੍ਹਾ ਉਤਪਾਦਨ ਅਤੇ ਗੁਣਵੱਤਾ ਕੰਟਰੋਲ ਮਾਪਦੰਡਾਂ ’ਚ ਗੰਭੀਰ ਖਾਮੀਆਂ ਮਿਲੀਆਂ। ਨਿਯਮਾਂ ਦੀ ਉਲੰਘਣਾ ’ਤੇ 135 ਨਿਰਮਾਤਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਗਿਆ ਹੈ।

ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ

ਕਿਉਂ ਚਰਚਾ ’ਚ ਹਨ ਤੁਕਾਰਾਮ ਮੁੰਡੇ

ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਡਿਪਾਰਟਮੈਂਟ (ਐੱਫ. ਡੀ. ਏ.) ਦੇ ਕਮਿਸ਼ਨਰ ਵਜੋਂ 25 ਮਈ 2026 ਨੂੰ ਚਾਰਜ ਸੰਭਾਲਣ ਦੇ ਬਾਅਦ ਤੋਂ ਤੁਕਾਰਾਮ ਮੁੰਡੇ ਨੇ ਸੂਬੇ ’ਚ 1,100 ਤੋਂ ਵੱਧ ਨਿਰੀਖਣ ਕੀਤੇ ਹਨ। ਸੰਗਠਿਤ ਗੁਟਖਾ ਨੈੱਟਵਰਕ ਦੇ ਖਿਲਾਫ਼ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਦੀ ਵਰਤੋਂ ਅਤੇ 56 ਰੈਸਟੋਰੈਂਟਾਂ ਦੇ ਲਾਇਸੈਂਸ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਨਾਂ ਫਿਰ ਸੁਰਖੀਆਂ ’ਚ ਹੈ।

ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News