ਪੰਜਾਬ ਦੀਆਂ ਜੇਲ੍ਹਾਂ ''ਚ 5ਜੀ ਜੈਮਰ ਲਗਾਉਣ ਦੀਆਂ ਤਿਆਰੀਆਂ, ਆਉਣ ਵਾਲੇ ਹਫ਼ਤੇ ''ਚ ਹੋਵੇਗਾ ਫੈਸਲਾ
Saturday, Sep 17, 2022 - 07:39 PM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਹੁਣ ਜੇਲ੍ਹਾਂ 'ਚ 5ਜੀ ਮੋਬਾਈਲ ਜੈਮਰ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਹਾਈਕੋਰਟ ਦੇ ਨਿਰਦੇਸ਼ਾਂ 'ਤੇ ਸਰਕਾਰ ਨੇ ਮੌਜੂਦਾ ਤਕਨੀਕ 4ਜੀ ਮੁਤਾਬਕ ਜੇਲ੍ਹਾਂ 'ਚ ਜੈਮਰ ਲਗਾਉਣੇ ਸਨ ਪਰ ਦੀਵਾਲੀ ਤੋਂ ਬਾਅਦ 5ਜੀ ਸਿਸਟਮ ਆਉਣ ਨਾਲ 4ਜੀ ਜੈਮਰ ਸਿਸਟਮ ਬੇਕਾਰ ਹੋ ਜਾਵੇਗਾ ਅਤੇ ਇਸ 'ਤੇ ਖਰਚ ਕੀਤੇ ਜਾਣ ਵਾਲੇ ਕਰੀਬ 50 ਕਰੋੜ ਰੁਪਏ ਹਨ ਵੀ ਬਰਬਾਦ ਹੋ ਜਾਣਗੇ। ਜੇਲ੍ਹ ਵਿਭਾਗ ਆਉਣ ਵਾਲੇ ਹਫ਼ਤੇ 'ਚ ਇਸ ਬਾਰੇ ਫੈਸਲਾ ਲੈ ਸਕਦਾ ਹੈ। 200 ਕਰੋੜ ਦੀ ਹੈਰੋਇਨ ਦਾ ਪੰਜਾਬ ਦੀ ਜੇਲ੍ਹ 'ਚ ਬੈਠ ਕੇ ਗੁਜਰਾਤ ਵਿੱਚ ਵਾਪਰੀ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪੰਜਾਬ ਦੀਆਂ ਜੇਲ੍ਹਾਂ ਵੱਲ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜ ਬੱਚਿਆਂ ਦੇ ਪਿਓ ਨੇ 13 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ
ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਵਿਚ 300 ਦੇ ਕਰੀਬ ਛੋਟੇ-ਵੱਡੇ ਗੈਂਗਸਟਰ ਸਜ਼ਾਵਾਂ ਭੁਗਤ ਰਹੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਗੈਂਗਸਟਰਾਂ ਨੂੰ ਹਾਈ ਸਕਿਓਰਿਟੀ ਜੇਲ੍ਹਾਂ ਵਿਚ ਵਿਸ਼ੇਸ਼ ਜ਼ੋਨ ਬਣਾ ਕੇ ਰੱਖਿਆ ਗਿਆ ਹੈ ਅਤੇ ਸਰਕਾਰ ਦੀ ਯੋਜਨਾ ਅਨੁਸਾਰ ਜ਼ਿਆਦਾਤਰ ਜੈਮਰ ਉਥੇ ਹੀ ਲਗਾਏ ਜਾਣਗੇ ਜਿੱਥੇ ਗੈਂਗਸਟਰ ਰੱਖੇ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਬੜੀ ਆਸਾਨੀ ਨਾਲ ਅਪਰਾਧ ਦੀ ਦੁਨੀਆ ਨੂੰ ਚਲਾ ਰਹੇ ਹਨ। ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦਾ ਸਭ ਤੋਂ ਵੱਡਾ ਹਥਿਆਰ ਉਨ੍ਹਾਂ ਦੀ ਸੰਚਾਰ ਪ੍ਰਣਾਲੀ ਹੈ, ਜਿਸ ਵਿੱਚ ਮੋਬਾਈਲ ਸਭ ਤੋਂ ਮਹੱਤਵਪੂਰਨ ਹਥਿਆਰ ਹੈ।