ਅਫ਼ਗਾਨੀ ਮੁਲੱਠੀ ’ਚੋਂ ਨਿਕਲੀ 510 ਕਰੋੜ ਦੀ ਹੈਰੋਇਨ, ICP ਅਟਾਰੀ ’ਤੇ ਕਸਟਮ ਵਿਭਾਗ ਦਾ ਦੂਜਾ ਵੱਡਾ ਕੇਸ

Sunday, Apr 24, 2022 - 11:42 PM (IST)

ਅਫ਼ਗਾਨੀ ਮੁਲੱਠੀ ’ਚੋਂ ਨਿਕਲੀ 510 ਕਰੋੜ ਦੀ ਹੈਰੋਇਨ, ICP ਅਟਾਰੀ ’ਤੇ ਕਸਟਮ ਵਿਭਾਗ ਦਾ ਦੂਜਾ ਵੱਡਾ ਕੇਸ

ਅੰਮ੍ਰਿਤਸਰ (ਨੀਰਜ)-ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫ਼ਗਾਨਿਸਤਾਨ ਤੋਂ ਦਰਾਮਦ ਮੁਲੱਠੀ ਦੀਆਂ ਬੋਰੀਆਂ ਦੀ ਜਾਂਚ ਦੌਰਾਨ ਕਸਟਮ ਵਿਭਾਗ ਨੇ 102 ਕਿਲੋ ਹੈਰੋਇਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਜ਼ਬਤ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 510 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੀਨਾਨਗਰ ’ਚ ਬਰਾਤੀਆਂ ਨਾਲ ਭਰੀ ਬੱਸ ਨਹਿਰ ’ਚ ਡਿੱਗੀ, 18 ਜ਼ਖ਼ਮੀ

ਕਸਟਮ ਕਮਿਸ਼ਨਰ ਰਾਹੁਲ ਨਾਗਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਅਫ਼ਗਾਨਿਸਤਾਨ ਤੋਂ ਆਈ ਮੁਲੱਠੀ ਦੀ ਖੇਪ ਸ਼ਨੀਵਾਰ ਸ਼ਾਮ ਨੂੰ ਟਰੇਸ ਕੀਤੀ ਗਈ ਸੀ, ਜਿਸ ਤੋਂ ਬਾਅਦ ਰਾਤ ਨੂੰ ਚੈਕਿੰਗ ਕਰਨ ’ਤੇ 102 ਕਿਲੋ ਹੈਰੋਇਨ ਫੜੀ ਗਈ ਹੈ। ਜੂਨ 2019 ’ਚ ਇਸੇ ਆਈ. ਸੀ. ਪੀ. ’ਤੇ ਬਰਾਮਦ 532 ਕਿਲੋ ਹੈਰੋਇਨ ਤੋਂ ਬਾਅਦ ਕਸਟਮ ਵਿਭਾਗ ਦਾ ਇਹ ਕਸਟਮ ਵਿਭਾਗ ਦਾ ਇਹ ਦੂਜਾ ਵੱਡਾ ਕੇਸ ਹੈ।

ਇਹ ਵੀ ਪੜ੍ਹੋ : ਬੁਢਲਾਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ


author

Manoj

Content Editor

Related News