ਸੈਂਟਰਲ ਜੇਲ ਦੇ 51 ਕੈਦੀ ਹੋਣਗੇ ਰਿਹਾਅ

Monday, Mar 30, 2020 - 11:32 PM (IST)

ਸੈਂਟਰਲ ਜੇਲ ਦੇ 51 ਕੈਦੀ ਹੋਣਗੇ ਰਿਹਾਅ

ਲੁਧਿਆਣਾ, (ਸਿਆਲ)— ਕੋਰੋਨਾ ਵਾਇਰਸ ਦੇ ਵੱਧਦੇ ਫੈਲਾਅ ਦੇ ਮੱਦੇਨਜ਼ਰ ਤਾਜਪੁਰ ਰੋਡ ਸੈਂਟਰਲ ਜੇਲ ਦੇ 51 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਚੀਫ ਜੂਡੀਸ਼ੀਅਲ ਮੈਜਿਸਟਰੇਟ- ਕਮ-ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਸੱਕਤਰ ਪ੍ਰੀਤੀ ਸੁਖੀਜਾ ਨੇ ਅਲੱਗ-ਅਲੱਗ ਮਾਮਲੇ ਦੇ ਕੈਦੀਆਂ ਨਾਲ ਵੀਡੀਓ ਕਾਨਫਰੈਂਸਿੰਗ ਨਾਲ ਸੰਪਰਕ ਕੀਤਾ ਕਿ ਉਹ ਕਿਹੜੇ ਮਾਮਲੇ 'ਚ ਜੇਲ 'ਚ ਬੰਦ ਹਨ ਅਤੇ ਜੇਲ ਵਿਚ ਕਿੰਨਾ ਸਮਾਂ ਹੋ ਗਿਆ ਹੈ। ਇਸ ਲਈ ਹਰ ਬੰਦੀ ਨਾਲ ਗੱਲ ਕੀਤੀ। ਜਿਸ ਕਾਰਨ 51 ਕੈਦੀਆਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਰਿਹਾਈ ਦੇ ਹੁਕਮ ਜਾਰੀ ਕੀਤੇ। ਸੀ. ਜੇ. ਐੱਮ. ਪ੍ਰੀਤੀ ਸੁਖੀਜਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਜੇਲ ਬੰਦੀਆਂ ਨਾਲ ਹਰ ਰੋਜ਼ ਵੀਡੀਓ ਕਾਨਫਰੈਂਸਿੰਗ ਕੀਤੀ ਜਾਵੇਗੀ, ਤਾਂ ਕਿ ਕਿਸੇ ਵੀ ਕੈਦੀ ਦੇ ਮਾਮਲੇ ਪ੍ਰਤੀ ਜਾਂ ਹੋਰ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ, ਤਾਂ ਉਹ ਦੱਸ ਸਕਦਾ ਹੈ।


author

KamalJeet Singh

Content Editor

Related News