ਰਿਸ਼ਤੇ ਹੋਏ ਤਾਰ-ਤਾਰ, 5 ਸਾਲਾ ਬੱਚੀ ਨਾਲ ਮੂੰਹ-ਬੋਲੇ ਦਾਦੇ ਵੱਲੋਂ ਜਬਰ-ਜ਼ਿਨਾਹ

Thursday, Apr 28, 2022 - 12:30 AM (IST)

ਰਿਸ਼ਤੇ ਹੋਏ ਤਾਰ-ਤਾਰ, 5 ਸਾਲਾ ਬੱਚੀ ਨਾਲ ਮੂੰਹ-ਬੋਲੇ ਦਾਦੇ ਵੱਲੋਂ ਜਬਰ-ਜ਼ਿਨਾਹ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਵਿਖੇ ਇਕ ਗ਼ਰੀਬ ਪਰਿਵਾਰ ਦੀ 5 ਸਾਲਾ ਬੱਚੀ ਨਾਲ ਉਸੇ ਘਰ 'ਚ ਰਹਿੰਦੇ ਮੂੰਹ-ਬੋਲੇ ਦਾਦੇ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਘਰਾਂ 'ਚ ਸਫਾਈ ਦਾ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਮਿਹਨਤ-ਮਜ਼ਦੂਰੀ ਲਈ ਲੁਧਿਆਣਾ ਗਿਆ ਹੋਇਆ ਸੀ। ਉਹ ਆਪਣੀ 5 ਸਾਲਾ ਬੱਚੀ ਨੂੰ ਕਮਰੇ ਵਿਚ ਛੱਡ ਕੇ ਕੰਮ 'ਤੇ ਗਈ ਹੋਈ ਸੀ। ਜਦੋਂ ਉਹ ਸ਼ਾਮ ਸਾਢੇ 3 ਵਜੇ ਵਾਪਸ ਆਈ ਤਾਂ ਬੱਚੀ ਰੋਣ ਲੱਗ ਪਈ। ਜਦੋਂ ਉਸ ਨੇ ਬੱਚੀ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਦਾਦਾ ਇੰਬਰਾਨ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਜ਼ੀਰਕਪੁਰ ਪੁਲਸ ਨੇ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 2 ਸਾਬਕਾ ਵਜ਼ੀਰ ਸਰਕਾਰ ਦੇ ਰਾਡਾਰ 'ਤੇ, ਕਿਸੇ ਵੇਲੇ ਵੀ ਡਿੱਗ ਸਕਦੀ ਹੈ ਗਾਜ!


author

Anuradha

Content Editor

Related News