ਜਲੰਧਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

Thursday, Jun 16, 2022 - 05:29 PM (IST)

ਜਲੰਧਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਜਲੰਧਰ (ਸੋਨੂੰ)— ਜਲੰਧਰ ਪੁਲਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਇਨ੍ਹਾਂ ਦੇ ਕੋਲੋਂ 4 ਪਿਸਤੌਲਾਂ 32 ਬੋਰ, 6 ਮੈਗਜ਼ੀਨ, 32 ਜ਼ਿੰਦਾ ਕਾਰਤੂਸ, 6 ਲੱਖ 50 ਹਜ਼ਾਰ ਡਰੱਗ ਮਨੀ, 103 ਗ੍ਰਾਮ ਹੈਰੋਇਨ, 550 ਗ੍ਰਾਮ ਨਸ਼ੀਲਾ ਪਾਊਡਰ, ਤਿੰਨ ਗੱਡੀਆਂ ਸਮੇਤ ਇਕ ਖੰਡਾ ਬਰਾਮਦ ਕੀਤਾ ਹੈ। 

ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸੀ. ਆਈ. ਏ. ਦੀ ਟੀਮ ਵੱਲੋਂ ਲਾਡੋਵਾਲੀ ਰੋਡ ਟੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਰੂ ਨਾਨਕ ਪੁਰਾ ਫਾਟਕ ਵੱਲੋਂ ਆ ਰਹੀ ਇਕ ਚਿੱਟੇ ਰੰਗ ਦੀ ਸਵਿੱਫਟ ਕਾਰ ਪੀ. ਬੀ. 08 ਈ. ਡਬਲਿਊ-8657 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਇਸ ਦੌਰਾਨ ਕਾਰ ’ਚ ਬੈਠੇ ਪੰਜੋਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ। ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ, ਸਮਾਈਲ, ਦਿਵਾਂਸ਼, ਹੈੱਪੀ ਅਤੇ ਲਵ ਦੇ ਰੂਪ ’ਚ ਹੋਈ ਹੈ। ਇਹ ਮੁਲਜ਼ਮ ਜਲੰਧਰ ਨਾਲ ਸਬੰਧਤ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਲੋਕਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਗਿਰੋਹ ਕਰਦਾ ਸੀ ਬਲੈਕਮੇਲ, ਫਗਵਾੜਾ ਪੁਲਸ ਨੇ ਕੀਤਾ ਪਰਦਾਫਾਸ਼

ਇਹ ਹੋਏ ਖ਼ੁਲਾਸੇ 

ਪੁਲਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸੰਨੀ ਅਤੇ ਸਮਾਈਲ ਉਰਫ਼ ਸ਼ੇਰੂ ਦੋਵੇਂ ਭਰਾ ਹਨ। ਸ਼ੇਰੂ ਨੇ ਦੱਸਿਆ ਕਿ ਉਸ ਦਾ ਭਰਾ ਸੰਨੀ ਸ਼ਹਿਰ ’ਚ ਬਦਮਾਸ਼ੀ ਕਰ ਰਿਹਾ ਸੀ, ਇਸ ਦੌਰਾਨ ਉਸ ਨੇ ਸੋਢਲ ਏਰੀਆ ’ਚ ਵੀ ਲੱਕੀ ਪੇਂਟਰ ’ਤੇ ਗੋਲ਼ੀਆਂ ਚਲਾਈਆਂ ਸਨ। ਇਹ ਦੋਵੇਂ ਭਰਾ ਅਮਨ ਫਤਿਹ ਗੈਂਗ ਦੇ ਮੈਂਬਰ ਵੀ ਹਨ। ਸ਼ੇਰੂ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਸੰਨੀ ਜਲਦੀ ਅਮੀਰ ਹੋਣਾ ਚਾਹੁੰਦਾ ਸੀ ਅਤੇ ਫਰਾਰੀ ਲੈਣ ਦੇ ਚੱਕਰ ’ਚ ਉਸ ਨੇ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਨੇ ਮਿਲ ਕੇ ਜਲੰਧਰ ਦੇ ਕਿਸ਼ਨਪੁਰਾ ਕੋਲ ਜਿਊਲਰ ਨੂੰ ਲੁੱਟਣ ਦਾ ਪਲਾਨ ਬਣਾ ਰਹੇ ਸਨ। ਉਸ ਦੀ ਦੁਕਾਨ ਦੀ ਰੇਕੀ ਵੀ ਕਰ ਲਈ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਫੜ ਲਿਆ ਗਿਆ। ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News