ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 5 ਮਰੀਜ਼ਾਂ ਦੀ ਮੌਤ, 98 ਪਾਜ਼ੇਟਿਵ

Wednesday, Dec 09, 2020 - 01:14 AM (IST)

ਲੁਧਿਆਣਾ,(ਸਹਿਗਲ)- ਜ਼ਿਲ੍ਹੇ ਦੇ ਹਸਪਤਾਲਾਂ ’ਚ ਪਿਛਲੇ 24 ਘੰਟਿਆਂ ਵਿਚ 5 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ, ਜਦੋਂਕਿ 98 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 5 ਮ੍ਰਿਤਕ ਮਰੀਜ਼ਾਂ ਵਿਚ 4 ਜ਼ਿਲ੍ਹੇ ਦੇ ਅਤੇ ਇਕ ਹੁਸ਼ਿਅਰਪੁਰ ਦਾ ਰਹਿਣ ਵਾਲਾ ਸੀ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਾ ਕੇ 23,607 ਹੋ ਗਈ ਹੈ। ਇਨ੍ਹਾਂ ਵਿਚੋਂ 924 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3389 ਭਰਤੀ ਮਰੀਜ਼ ਦੂਜੇ ਸ਼ਹਿਰਾਂ ਜਾਂ ਰਾਜਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 399 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਜ਼ਿਲੇ ਵਿਚ 21813 ਪਾਜ਼ੇਟਿਵ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਮੌਜੂਦਾ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 870 ਰਹਿ ਗਈ ਹੈ।

8 ਦਿਨਾਂ ’ਚ ਕੋਰੋਨਾ ਨਾਲ ਮਰੇ 32 ਮਰੀਜ਼, 834 ਪਾਜ਼ੇਟਿਵ
ਜ਼ਿਲ੍ਹੇ ਦੇ ਹਸਪਤਾਲਾਂ ’ਚ ਪਿਛਲੇ 8 ਦਿਨਾਂ ਵਿਚ ਕੋਰੋਨਾ ਨਾਲ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 834 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿਚ 18 ਮ੍ਰਿਤਕ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦੋਂਕਿ 14 ਦੂਜੇ ਜ਼ਿਲਿਆਂ ਅਤੇ ਰਾਜਾਂ ਨਾਲ ਸਬੰਧਤ ਸਨ। ਇਸੇ ਤਰ੍ਹਾਂ ਸਿਹਤ ਵਿਭਾਗ ਵੱਲੋਂ ਮੁਹੱਈਆ ਅੰਕੜਿਆਂ ਮੁਤਾਬਕ 834 ਪਾਜ਼ੇਟਿਵ ਮਰੀਜ਼ਾਂ ਵਿਚੋਂ 703 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦੋਂਕਿ 131 ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਦਾਖਲ ਹੋਏ।

ਮਾਹਿਰਾਂ ਦੀ ਮੰਨੀਏ ਤਾਂ ਉਹ ਇਸ ਟ੍ਰੈਂਡ ਨੂੰ ਖਤਰਨਾਕ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਹੋਮ ਕੁਆਰੰਟਾਈਨ ਅਤੇ ਹੋਮ ਆਈਸੋਲੇਸ਼ਨ ਵਿਚ ਰੱਖੇ ਜਾਣ ਵਾਲੇ ਮਰੀਜ਼ਾਂ ਨੂੰ ਮੁੱਖ ਸੂਚੀ ਵਿਚ ਨਹੀਂ ਜੋੜਿਆ ਜਾ ਰਿਹਾ। ਅਜਿਹੇ ਵਿਚ ਸਿਹਤ ਵਿਭਾਗ ਵੱਲੋਂ ਦੱਸੇ ਜਾ ਰਹੇ ਹਨ। ਮਰੀਜ਼ਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਦੱਸੀ ਜਾ ਰਹੀ ਹੈ। ਦੂਜੇ ਪਾਸੇ ਹੁਣ ਸਿਹਤ ਅਧਿਕਾਰੀ ਵੀ ਮੰਨਣ ਲੱਗੇ ਹਨ ਕਿ ਲੋਕਾਂ ਨੇ ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕੋਰੋਨਾ ਤੋਂ ਬਚਾਅ ਸਬੰਧੀ ਉਪਾਅ ਪੂਰੀ ਨਾਲ ਅਣਦੇਖੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮਰੀਜ਼ਾਂ ਦੇ ਵਧਣ ਦੀ ਸੰਭਾਵਨਾ ਪ੍ਰਬਲ ਹੋ ਗਈ ਹੈ।

190 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 219 ਮਰੀਜ਼ਾਂ ’ਚੋਂ 190 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਮੌਜੂਦਾ ਵਿਚ ਹੋਮ ਕੁਆਰੰਟਾਈਨ ਵਿਚ 2487 ਪਾਜ਼ੇਟਿਵ ਮਰੀਜ਼ ਕਹਿ ਰਹੇ ਹਨ। 682 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਸਿਹਤ ਵਿਭਾਗ ਮੁਤਾਬਕ ਅੱਜ 94 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ। ਮੌਜੂਦਾ ਵਿਚ ਸਰਕਾਰੀ ਹਸਪਤਾਲਾਂ ਵਿਚ 21 ਅਤੇ ਨਿਜੀ ਹਸਪਤਾਲਾਂ ਵਿਚ 201 ਪਾਜ਼ੇਟਿਵ ਮਰੀਜ਼ ਦਾਖਲ ਹਨ।

3501 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲੇ ਵਿਚ ਸਿਹਤ ਵਿਭਾਗ, ਨਿੱਜੀ ਹਸਪਤਾਲ ਅਤੇ ਲੈਬਸ ਵੱਲੋਂ 3501 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਦਿੱਤੇ ਗਏ ਹਨ। ਇਨ੍ਹਾਂ ’ਚੋਂ ਸਿਹਤ ਵਿਭਾਗ ਵੱਲੋਂ 3085 ਜਦੋਂਕਿ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ 416 ਸੈਂਪਲ ਜਾਂਚ ਲਈ ਇਕੱਠੇ ਕੀਤੇ ਗਏ।

ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਮਰੀਜ਼ ਵਧੇ

ਲੋਕਾਂ ਵੱਲੋਂ 6 ਗਜ਼ ਦੀ ਦੂਰੀ ਵਾਲੇ ਨਿਯਮਾਂ ਨੂੰ ਅਣਦੇਖਿਆ ਕਰਨ, ਮਾਸਕ ਨਾ ਲਗਾਉਣ ਅਤੇ ਸਮੇਂ-ਸਮੇਂ ’ਤੇ ਹੱਥ ਨਾ ਧੋਣ ਕਾਰਨ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆ ਕੇ ਪਾਜ਼ੇਟਿਵ ਹੋਣ ਵਾਲੇ ਹਨ। ਮਰੀਜ਼ਾਂ ਦੀ ਗਿਣਤੀ ਵਧੀ ਹੈ। ਅੱਜ 27 ਅਜਿਹੇ ਮਰੀਜ਼ ਸਾਹਮਣੇ ਆਏ ਜੋ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ, ਜਦੋਂਕਿ 41 ਮਰੀਜ਼ ਓ. ਪੀ. ਡੀ. ਅਤੇ ਫਲੂ ਕਾਰਨਰ ’ਚ ਜਾਂਚ ਦੌਰਾਨ ਸਾਹਮਣੇ ਆਏ।

ਮ੍ਰਿਤਕ ਮਰੀਜ਼ਾਂ ਦਾ ਬਿਓਰਾ

ਇਲਾਕਾ        ਉਮਰ/ਲਿੰਗ        ਹਸਪਤਾਲ

ਵ੍ਰਿੰਦਾਵਨ ਰੋਡ        65 ਪੁਰਸ਼        ਐੱਸ. ਪੀ. ਐੱਸ.

ਮੁੱਲਾਪੁਰ ਦਾਖਾ        62 ਪੁਰਸ਼        ਆਸਥਾ

ਪ੍ਰਤਾਪ ਨਗਰ        46 ਪੁਰਸ਼        ਫੋਰਟਿਸ

ਮਾਡਲ ਟਾਊਨ        72 ਮਹਿਲਾ        ਸਿਵਲ

ਸਰਦੀ ਨਾਲ ਦਿਲ ਦੇ ਰੋਗੀਆਂ ਨੂੰ ਖਤਰਾ ਵਧਿਆ

ਸਰਦੀਆਂ ਦਾ ਮੌਸਮ ਆਉਣ ਨਾਲ ਦਿਲ ਦੇ ਰੋਗੀਆਂ ਨੂੰ ਪਹਿਲਾਂ ਤੋਂ ਕਾਫੀ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਾਹਰੀ ਲੋਕਾਂ ਦੇ ਸੰਪਰਕ ਵਿਚ ਘੱਟ ਤੋਂ ਘੱਟ ਆਉਣ। ਸਰਦੀਆਂ ਵਿਚ ਬੈਕਟੀਰੀਆ ਅਤੇ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜਿੱਥੋਂ ਤੱਕ ਕੋਰੋਨਾ ਵਾਇਰਸ ਦੀ ਗੱਲ ਹੈ ਤਾਂ ਸਰਦੀਆਂ ਵਿਚ ਦਿਲ ਦੇ ਰੋਗੀਆਂ ਨੂੰ ਹੋਰ ਜ਼ਿਆਦਾ ਸਾਵਧਾਨ ਰਹਿਣਾ ਹੋਵੇਗਾ, ਜਿਸ ਤਰ੍ਹਾਂ ਲੋਕ ਇਸ ਨੂੰ ਲਾਪ੍ਰਵਾਹੀ ਅਤੇ ਹਲਕੇ ’ਚ ਲੈ ਰਹੇ ਹਨ, ਉਸ ਨਾਲ ਚਿੰਤਾਵਾਂ ਵੀ ਵਧੀਆਂ ਹਨ।

 


Bharat Thapa

Content Editor

Related News