ਪਟਿਆਲਾ ''ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 157

Saturday, Jun 13, 2020 - 09:08 AM (IST)

ਪਟਿਆਲਾ ''ਚ 5 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ, ਕੁੱਲ ਪੀੜਤਾਂ ਦੀ ਗਿਣਤੀ ਹੋਈ 157

ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ 'ਚ ਬੀਤੀ ਰਾਤ ਇਕ ਨਰਸ ਸਮੇਤ ਪੰਜ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਗਏ ਹਨ, ਜਿਸ ਮਗਰੋਂ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 157 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ 5 ਕੇਸ ਪਾਜ਼ੇਟਿਵ ਆਉਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 1 ਜਨਾਨੀ ਤੇ 4 ਪੁਰਸ਼ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚ 1-1 ਰਾਜਪੁਰਾ, ਪਟਿਆਲਾ ਸ਼ਹਿਰ, ਭਾਦਸੋਂ, ਸਮਾਣਾ ਤੇ ਪਾਤੜਾਂ ਬਲਾਕ ਤੋਂ ਆਏ ਕੇਸ ਹਨ, ਜਿਹੜੀ ਜਨਾਨੀ ਪਾਜ਼ੇਟਿਵ ਆਈ ਹੈ, ਉਹ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅਮਰਜੈਂਸੀ ਵਾਰਡ 'ਚ ਡਿਊਟੀ ਕਰਨ ਵਾਲੀ ਨਰਸ ਹੈ।
 


author

Babita

Content Editor

Related News